ਕਰੀਨਾ ਕਪੂਰ ਨੇ ਕਿਉਂ ਠੁਕਰਾ ਦਿੱਤਾ ਸੀ ਸੈਫ ਅਲੀ ਖਾਨ ਦਾ ਵਿਆਹ ਪ੍ਰਪੋਜ਼ਲ

ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਕਾਫੀ ਓਪਨ ਹੈ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ| ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਉਹ ਦੱਸਦੀ ਰਹਿੰਦੀ ਹੈ| ਉਨ੍ਹਾਂ ਸੈਫ ਅਲੀ ਖਾਨ ਦੇ ਨਾਲ ਆਪਣੇ ਵਿਆਹ ਨੂੰ ਲੈਕੇ ਕੁਝ ਗੱਲਾਂ ਸ਼ੇਅਰ ਕੀਤੀਆਂ ਸੀ ਕੁਝ ਸਮਾਂ ਪਹਿਲਾਂ|

ਕਰੀਨਾ ਨੇ ਕਿਹਾ ਕਿ ਉਹ ਤੇ ਸੈਫ ਅਲੀ ਖਾਨ ਟਸ਼ਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਛੁੱਟੀਆਂ ਮਨਾਉਣ ਪੈਰਿਸ ਗਏ ਸੀ ਜਿਥੇ ਸੈਫ ਨੇ ਉਹਨਾਂ ਨੂੰ ਪ੍ਰੋਪੋਸ਼ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ| ਕਰੀਨਾ ਨੇ ਉਸ ਵਕ਼ਤ ਸੈਫ ਨੂੰ ਮਨਾਂ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਉਹ ਇਸ ਵਾਰੇ ਸੋਚ ਕੇ ਫਿਰ ਦੱਸੇਗੀ| ਤੇ ਕੁਝ ਦਿਨਾਂ ਬਾਅਦ ਉਹਨਾਂ ਨੇ ਹਾਂ ਕਰ ਦਿੱਤੀ ਸੀ|

ਇਸ ਤੋਂ ਬਾਅਦ ਵਿਆਹ ‘ਚ ਪਹਿਨੇ ਲਹਿੰਗੇ ਬਾਰੇ ਗੱਲ ਕਰਦਿਆਂ ਕਰੀਨਾ ਨੇ ਦਸਇਆ ਕੀ ਜਿਹੜਾ ਲਹਿੰਗਾ ਉਹਨਾਂ ਨੇ ਪਾਇਆ ਸੀ ਉਹ ਉਹ ਪੁਸ਼ਤੈਨੀ ਲਹਿੰਗਾ ਸੀ | ਭੋਪਾਲ ਦੀ ਬੇਗਮ ਸਾਜਿਦਾ ਨੇ ਪਾਇਆ ਸੀ ਇਸ ਲਹਿੰਗੇ ਨੂੰ ੨੦੦ ਸਾਲ ਪਹਿਲਾ| ਅਤੇ ਦੂਸਰੀ ਵਾਰ ਉਹ ਲਹਿੰਗਾ ਸ਼ਰਮੀਲਾ ਟੈਗੋਰ ਨੇ ਪਾਇਆ ਸੀ ਤੇ ਫਿਰ ਬਾਅਦ ਵਿਚ ਉਹ ਲਹਿੰਗਾ ਕਰੀਨਾ ਨੂੰ ਦੇ ਦਿਤਾ ਸੀ| ਸੋਨੇ ਦੀ ਕਾਰੀਗਰੀ ਕੀਤੀ ਹੋਈ ਹੈ ਲਹਿੰਗੇ ਤੇ ਕਰੀਨਾ ਨੇ ਦਸਇਆ|

ਕਰੀਨਾ ਸੈਫ ਦੀ ਦੂਜੀ ਪਤਨੀ ਬਣੀ ਸੀ। ਅਤੇ ਉਹਨਾਂ ਨੇ 2012 ਵਿਚ ਵਿਆਹ ਕਰਵਾਇਆ ਸੀ ਇਕ ਦੂਜੇ ਨਾਲ|

Leave a Reply

Your email address will not be published. Required fields are marked *