ਪੰਜਾਬੀ ਕਲਾਕਾਰਾਂ ਦੀ ਬੌਲੀਵੁੱਡ ‘ਚ ਸਰਦਾਰੀ, ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੀ ਐਂਟਰੀ

ਬੌਲੀਵੁੱਡ ਵਿੱਚ ਐਂਟਰੀ ਹੋ ਗਈ ਹੈ ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੀ | ਸਾਨੂੰ ਸਭ ਨੂੰ ਪਤਾ ਹੈ ਕਿ ਹੈਪੀ ਕਿੰਨਾ ਸੋਹਣੇ ਗਾਣੇ ਲਿਖਦਾ ਹੈ|

ਬੌਲੀਵੁੱਡ ਵਿੱਚ ਐਂਟਰੀ ਹੋ ਗਈ ਹੈ ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੀ | ਸਾਨੂੰ ਸਭ ਨੂੰ ਪਤਾ ਹੈ ਕਿ ਹੈਪੀ ਕਿੰਨਾ ਸੋਹਣੇ ਗਾਣੇ ਲਿਖਦਾ ਹੈ| ਬੌਲੀਵੁੱਡ ਇੰਡਸਟਰੀ ਦੀਵਾਨੀ ਹੋ ਗਈ ਹੈ ਬੱਸ ਹੈਪੀ ਦੀ ਇਸੇ ਕਲਮ ਦੀ| ਪੰਜਾਬੀ ਮਿਊਜ਼ਿਕ ਤੇ ਫਿਲਮਾਂ ਦਾ ਮਿਆਰ ਹੋਰ ਵਧ ਰਿਹਾ ਹੈ, ਬੌਲੀਵੁੱਡ ਵਿੱਚ ਐਂਟਰ ਹੋਣਾ ਲਗਾਤਾਰ ਪੰਜਾਬੀ ਕਲਾਕਾਰਾਂ ਦਾ| ਜਦ ਤਕ ਪੰਜਾਬੀ ਕਲਾਕਾਰ ਜਾਂ ਪੰਜਾਬੀ ਟੱਚ ਨੂੰ ਆਪਣੇ ਪ੍ਰੋਜੈਕਟ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਦੇ ਹਿੱਟ ਹੋਣ ਦੀ ਉਮੀਦ ਨਾ ਰੱਖੀਏ ਹੁਣ ਤਾਂ ਬੌਲੀਵੁੱਡ ਫਿਲਮ ਮੇਕਰਸ ਨੂੰ ਵੀ ਅਹਿਸਾਸ ਹੋ ਗਿਆ ਹੈ|


ਆਉਣ ਵਾਲੀ ਫਿਲਮ ‘ਸਰਦਾਰ ਕਾ ਗ੍ਰੈਂਡਸਨ’ ਵਿੱਚ ਹੈਪੀ ਦਾ ਲਿਖਿਆ ਹੋਇਆ ਗੀਤ ਸੁਣਨ ਨੂੰ ਮਿਲੇਗਾ netflix ‘ਤੇ ਜਿਸ ਨੂੰ ਗਾਇਆ ਮਿਲਿੰਦ ਗਾਬਾ ਤੇ ਪਲਵੀ ਗਾਬਾ ਨੇ ਹੈ| ਜਿਸ ਵਿਚ ਅਦਾਕਾਰ ਅਰਜੁਨ ਕਪੂਰ ,ਰਾਕੁਲ ਪ੍ਰੀਤ ਸਿੰਘ ਜੋਹਾਨ ਅਬਰਾਹਿਮ ,ਤੇ ਅਦਿਤੀ ਰਾਓ ਹੈਦਾਰੀ ਅਹਮ ਭੂਮਿਕਾ ਨਿਭਾਂ ਰਹੇ ਹਨ|

ਸਾਲ 2017 ਵਿੱਚ ਮਿਲਿੰਦ ਦੀ ਹੀ ਆਵਾਜ਼ ਵਿੱਚ ਰਿਲੀਜ਼ ਹੋਇਆ ਸੀ ਦਰਅਸਲ ਹੈਪੀ ਦਾ ਲਿਖਿਆ ਗੀਤ ‘ਮੈਂ ਤੇਰੀ ਹੋ ਗਈ’ ਹਾਂ| ਇਸ ਗਾਣੇ ਨੂੰ ਰਿਕੀਰੀਏਟ ਕੀਤਾ ਗਿਆ ਹੈ ਫਿਲਮ ‘ਸਰਦਾਰ ਕਾ ਗ੍ਰੈਂਡਸਨ’ ਲਈ |ਤਨਿਸ਼ਕ ਬਾਗਚੀ ਨੇ ਤਿਆਰ ਕੀਤਾ ਸੀ ਗਾਣੇ ਦੇ ਰਿਕ੍ਰਿਏਸ਼ਨ ਵਰਜ਼ਨ ਨੂੰ|

ਪੰਜਾਬੀ ਗਾਇਕ ਜੱਸ ਮਾਣਕ ਦਾ ਵੀ ਬੌਲੀਵੁੱਡ ਡੈਬਿਊ ਹੋਇਆ ਹੈ ਇਸੇ ਫਿਲਮ ਦੇ ਨਾਲ| ਇਸ ਫ਼ਿਲਮ ਵਿਚ ਜਸ ਮਾਣਕ ਦਾ ਵੀ ਗੀਤ ਸ਼ਾਮਿਲ ਕੀਤਾ ਗਿਆ ਹੈ।



Leave a Reply

Your email address will not be published. Required fields are marked *