ਕੋਰੋਨਾ ਵੈਕਸੀਨ ਬਣਾਉਣ ਵਾਲੇ ਅਦਾਰ ਪੂਨਾਵਾਲਾ ਲਈ Z+ ਸੁਰੱਖਿਆ ਦੀ ਮੰਗ, ਲੀਡਰਾਂ ਤੋਂ ਮਿਲ ਰਹੀਆਂ ਧਮਕੀਆਂ

ਮੁੰਬਈ: ਜ਼ੈੱਡ ਪਲੱਸ ਸੁਰੱਖਿਆ ਦੀ ਮੰਗ ਲਈ ਬੰਬੇ ਹਾਈਕੋਰਟ ‘ਚ ਪਟੀਸ਼ਨ ਦਾਇਰ ਹੋਈ ਹੈ “ਸੀਰਮ ਇੰਸਟੀਟਿਊਟ ਆਫ ਇੰਡੀਆ” ਦੇ ਸੀਈਓ ਅਦਾਰ ਪੂਨਾਵਾਲਾ ਤੇ ਉਨ੍ਹਾਂ ਦੇ ਪਰਿਵਾਰ ਮੇਮ੍ਬਰਾਂ ਨੂੰ| ਉਨ੍ਹਾਂ ਆਪਣੇ ਪਰਿਵਾਰ ਨਾਲ ਲੰਡਨ ਪਹੁੰਚ ਕੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕੋਵਿਡ ਵੈਕਸੀਨ ਲਈ ਵੱਡੀ ਸੰਖਿਆਂ ‘ਚ ਫੋਨ ਕਾਲ ਆ ਰਹੇ ਹਨ ਤੇ ਧਮਕੀਆਂ ਵੀ ਮਿਲ ਰਹੀਆਂ ਹਨ|ਅਦਾਰ ਪੂਨਾਵਾਲਾ ਨੂੰ ਜੋ ਧਮਕੀਆਂ ਮਿਲੀਆਂ ਹਨ ਉਸ ਦੇ ਆਧਾਰ ‘ਤੇ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਪਟੀਸ਼ਨਕਰਤਾ ਨੇ ਅਦਾਲਤ ਨੂੰ ਕਿਹਾ| ਇਸ ਮਾਮਲੇ ਚ ਸੂਬਾ ਸਰਕਾਰ ਨੂੰ ਐਫਆਈਆਰ ਦਰਜ ਕਰਨ ਦਾ ਆਦੇਸ਼ ਦੇਣ ਦੀ ਵੀ ਮੰਗ ਕੀਤੀ ਹੈ| ਅਦਾਰ ਪੂਨਾਵਾਲਾ ਨੂੰ ਵਾਏ ਸ਼੍ਰੇਣੀ ਦੀ ਸੁਰੱਖਿਆ ਪਹਿਲਾਂ ਹੀ ਮਿਲੀ ਹੋਈ ਹੈ ਹਾਲਾਂਕਿ ਕੇਂਦਰ ਸਰਕਾਰ ਦੁਆਰਾ|

ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਫੋਨ ਕਾਲ ਸਭ ਤੋਂ ਬੁਰੀ ਚੀਜ਼ ਹੈ।ਅਦਾਰ ਪੂਨਾਵਾਲਾ ਦੁਨੀਆਂ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਮੁਖੀ ਹਨ| ਉਹਨਾਂ ਨੇ ਦਸਿਆਂ ਕਿ ਕਾਲ ਕਰਨ ਵਾਲਿਆਂ ‘ਚ ਭਾਰਤੀ ਸੂਬਿਆਂ ‘ਚ ਪ੍ਰਭਾਵਸ਼ਾਲੀ ਹਸਤੀਆਂ, ਮੁੱਖ ਮੰਤਰੀ ਤੇ ਵਪਾਰ ਮੰਡਲ ਦੇ ਮੁਖੀ ਵੀ ਸ਼ਾਮਿਲ ਸਨ|

ਦੱਸ ਦੇਈਏ ਕਿ ਭਾਰਤ ‘ਚ ਸੀਰਮ ਇੰਸਟੀਟਿਊਟ ਆਫ ਇੰਡੀਆ ਦੀ ਵੈਕਸੀਨ ਕੋਵਿਸ਼ੀਲਡ ਨੂੰ ਇਜਾਜ਼ਤ ਦਿੱਤੀ ਗਈ ਸੀ |ਜਰਮਨ ਐਸਟ੍ਰੇਜੈਨੇਕਾ ਕੰਪਨੀ ਨੇ ਉਸ ਦਾ ਵਪਾਰੀਕਰਨ ਕੀਤਾ।ਜਿਸ ਤੋਂ ਬਾਅਦ ਭਾਰਤ ਦੀ ਕੰਪਨੀ ਸੀਰਮ ਇੰਸਟੀਟਿਊਟ ਨੂੰ ਉਸ ਦੇ ਵਿਆਪਕ ਉਤਪਾਦਨ ‘ਚ ਸਾਂਝੇਦਾਰ ਬਣਾਇਆ ਗਿਆ। ਸੀਰਮ ਇੰਸਟੀਟਿਊਟ ਜਿਸ ਕੋਵਿਸ਼ੀਲਡ ਟੀਕੇ ਦਾ ਨਿਰਮਾਣ ਕਰ ਰਿਹਾ ਹੈ ਉਸ ਲਈ ਰਿਸਰਚ ਬ੍ਰਿਟੇਨ ਸਰਕਾਰ ਦੀ ਮਦਦ ਨਾਲ ਔਕਸਫੋਰਡ ਯੂਨੀਵਰਸਿਟੀ ਨੇ ਕੀਤਾ ਸੀ।Leave a Reply

Your email address will not be published. Required fields are marked *