back to top
More
    HomePunjabਅੰਮ੍ਰਿਤਸਰਅੰਮ੍ਰਿਤਸਰ 'ਚ ਗੁਰੂ ਨਾਨਕ ਦੇਵ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ...

    ਅੰਮ੍ਰਿਤਸਰ ‘ਚ ਗੁਰੂ ਨਾਨਕ ਦੇਵ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਮਰੀਜ਼ ਨੇ ਕੀਤੀ ਖੁਦਕੁਸ਼ੀ…

    Published on

    ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ ਦੁਖਦਾਈ ਵਾਕਿਆ ਸਾਹਮਣੇ ਆਇਆ ਹੈ। ਇੱਥੇ ਵੇਰਕਾ ਨਿਵਾਸੀ 50 ਸਾਲਾ ਬਲਜਿੰਦਰ ਸਿੰਘ ਨੇ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

    ਬਲਜਿੰਦਰ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਹਾਲ ਹੀ ਵਿੱਚ ਇੱਕ ਹਾਦਸੇ ਦੌਰਾਨ ਉਸਦੇ ਸਿਰ ਤੇ ਹੱਥ ‘ਚ ਸੱਟਾਂ ਆਈਆਂ ਸਨ। ਇਸ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ‘ਚ ਦਾਖਲ ਸੀ। ਡਾਕਟਰਾਂ ਵਲੋਂ ਪਹਿਲਾਂ ਹੀ ਉਸਨੂੰ ਛੁੱਟੀ ਦਿੱਤੀ ਜਾ ਚੁੱਕੀ ਸੀ, ਪਰ ਅੱਜ ਉਸਦਾ ਇੱਕ ਓਪਰੇਸ਼ਨ ਹੋਣਾ ਸੀ, ਜਿਸ ਲਈ ਉਹ ਆਪਣੇ ਪਰਿਵਾਰ ਨਾਲ ਹਸਪਤਾਲ ਆਇਆ ਹੋਇਆ ਸੀ।ਪਰ ਅਚਾਨਕ ਹੀ ਉਹ ਹਸਪਤਾਲ ਦੀ ਉੱਚੀ ਮੰਜ਼ਿਲ ‘ਤੇ ਗਿਆ ਅਤੇ ਹੇਠਾਂ ਛਾਲ ਮਾਰ ਦਿੱਤੀ। ਡਿੱਗਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਲਜਿੰਦਰ ਦੋ ਬੱਚਿਆਂ ਦਾ ਪਿਤਾ ਸੀ ਅਤੇ ਉਸਦੀ ਅਚਾਨਕ ਮੌਤ ਕਾਰਨ ਪਰਿਵਾਰ ਦਿਲੋਂ ਟੁੱਟ ਗਿਆ ਹੈ।

    ਡਿਪਰੈਸ਼ਨ ਦਾ ਸ਼ਿਕਾਰ ਸੀ

    ਐਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜੇ ‘ਚ ਲੈ ਲਈ ਹੈ ਅਤੇ ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪੋਸਟਮਾਰਟਮ ਕਾਰਵਾਈ ਜਾਰੀ ਹੈ।ਪੁਲਿਸ ਮੁਤਾਬਕ ਬਲਜਿੰਦਰ ਪਹਿਲੀ ਵਾਰ 19 ਜੁਲਾਈ ਨੂੰ ਇਲਾਜ ਲਈ ਹਸਪਤਾਲ ਆਇਆ ਸੀ। ਉਸ ਦਿਨ ਇਲਾਜ ਕਰਕੇ ਛੱਡ ਦਿੱਤਾ ਗਿਆ ਸੀ ਤੇ ਅੱਜ ਓਪਰੇਸ਼ਨ ਲਈ ਬੁਲਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, ਬਲਜਿੰਦਰ ਕਾਫੀ ਸਮੇਂ ਤੋਂ ਡਿਪਰੈਸ਼ਨ ‘ਚ ਸੀ।

    Latest articles

    ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਅਤੇ ਐਂਬੂਲੈਂਸਾਂ ਭੇਜੀਆਂ ਗਈਆਂ…

    ਲੁਧਿਆਣਾ : ਪੰਜਾਬ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੈਬਨਿਟ ਮੰਤਰੀ...

    ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, CM ਭਗਵੰਤ ਮਾਨ ਦੇ ਨਾਲ ਮਿਲਣਗੇ ਹੜ੍ਹ ਪੀੜਤ ਪਰਿਵਾਰਾਂ ਨੂੰ, ਲੈਣਗੇ ਰਾਹਤ ਕਾਰਜਾਂ ਦਾ ਜਾਇਜ਼ਾ…

    ਚੰਡੀਗੜ੍ਹ : ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਵੇਲੇ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ...

    ਚੰਡੀਗੜ੍ਹ ਵਿੱਚ ਭਾਰੀ ਮੀਂਹ ਨਾਲ ਹਾਲਾਤ ਵਿਗੜੇ, ਸੁਖ਼ਨਾ ਝੀਲ ਦੇ ਫਲੱਡ ਗੇਟ ਮੁੜ ਖੋਲ੍ਹੇ ਗਏ, ਸਕੂਲਾਂ ਨੂੰ ਬੰਦ ਕਰਨ ਦੇ ਆਰਡਰ ਜਾਰੀ…

    ਚੰਡੀਗੜ੍ਹ : ਯੂਟੀ ਚੰਡੀਗੜ੍ਹ ਵਿੱਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਨੇ ਲੋਕਾਂ ਦੀ ਜ਼ਿੰਦਗੀ...

    More like this