ਬਠਿੰਡਾ: ਗੋਨਿਆਣਾ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਇਕ ਮਰੀਜ਼ ਵੱਲੋਂ ਡਿਊਟੀ ਤੇ ਮੌਜੂਦ ਡਾਕਟਰਾਂ ਨਾਲ ਬਦਸਲੂਕੀ ਅਤੇ ਗਾਲੀ-ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੈਡੀਕਲ ਅਫਸਰ ਡਾ. ਰੁਪਿੰਦਰ ਕੌਰ ਮੁਤਾਬਕ, 29 ਜੁਲਾਈ ਨੂੰ 108 ਐਂਬੂਲੈਂਸ ਰਾਹੀਂ ਗੁਰਵਿੰਦਰ ਸਿੰਘ ਵਾਸੀ ਅਬਲੂ ਕੋਟਲੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ।ਡਾਕਟਰਾਂ ਨੇ ਮਰੀਜ਼ ਦੀ ਹਾਲਤ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰਨ ਦੀ ਸਲਾਹ ਦਿੱਤੀ। ਇਸ ‘ਤੇ ਮਰੀਜ਼ ਨੇ ਡਿਊਟੀ ਸਟਾਫ਼ ਨਾਲ ਰੁੱਖਾ ਵਿਵਹਾਰ ਕਰਦਿਆਂ ਉਨ੍ਹਾਂ ਨਾਲ ਗਾਲਾਂ-ਗਲੋਚ ਕੀਤੀ।ਪੁਲਿਸ ਥਾਣਾ ਨੇਹੀਆਂਵਾਲਾ ਨੇ ਗੁਰਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਹਾਲਾਂਕਿ ਅਜੇ ਤਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ।