Milk Facial skin benefits

Original 2 minutes milky skin facial Benefits: ਹੀਰੇ ਵਾਂਗ ਚਮਕਦਾਰ ਸਕਿਨ ਪਾਉਣ ਲਈ ਕਰੋ ਦੁੱਧ ਵਾਲਾ ਫੇਸ਼ੀਅਲ

Milk Facial skin benefits: ਦੁੱਧ ਨੂੰ ਇੱਕ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਿਰਫ਼ ਸਿਹਤ ਹੀ ਨਹੀਂ ਬਲਕਿ ਸਕਿਨ ਲਈ ਵੀ ਦੁੱਧ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਦੁੱਧ ‘ਚ ਲੈਕਟਿਕ ਐਸਿਡ ਹੁੰਦਾ ਹੈ, ਜੋ ਰੋਮਾਂ ਨੂੰ ਗਹਿਰਾਈ ਨਾਲ ਸਾਫ਼ ਕਰਦਾ ਹੈ। ਨਾਲ ਹੀ ਇਹ ਸਕਿਨ ਦੀ ਸਤ੍ਹਾ ‘ਤੇ ਜਮ੍ਹਾ ਹੋਣ ਵਾਲੇ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਵੀ ਦੂਰ ਕਰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੁੱਧ ਨਾਲ ਫੇਸ਼ੀਅਲ ਕਰਨ ਦਾ ਤਰੀਕਾ ਦੱਸਾਂਗੇ, ਜੋ ਨਾ ਸਿਰਫ ਸਕਿਨ ਨੂੰ ਗਲੋਇੰਗ ਬਣਾਏਗਾ ਬਲਕਿ ਇਸ ਨਾਲ ਪਿੰਪਲਸ, ਝੁਰੜੀਆਂ ਅਤੇ ਐਂਟੀ-ਏਜਿੰਗ ਦੀ ਸਮੱਸਿਆ ਵੀ ਦੂਰ ਹੋਵੇਗੀ।

ਸਟੈੱਪ 1: ਫੇਸ ਕਲੀਨਿੰਗ: ਸਭ ਤੋਂ ਪਹਿਲਾਂ ਫੇਸ ਵਾਸ਼ ਜਾਂ ਕਲੀਨਜ਼ਿੰਗ ਮਿਲਕ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਇਸ ਨਾਲ ਪੋਰਸ ਸਾਫ਼ ਹੋ ਜਾਣਗੇ।

ਸਟੈੱਪ 2: ਆਇਲ ਮਸਾਜ: ਇਸ ਤੋਂ ਬਾਅਦ ਕਿਸੇ ਵੀ ਅਸੈਂਸ਼ੀਅਲ ਆਇਲ ਜਾਂ ਐਲੋਵੇਰਾ ਜੈੱਲ ਨਾਲ ਚਿਹਰੇ ‘ਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨਾਲ ਘੱਟ ਤੋਂ ਘੱਟ 3-4 ਸੈਕਿੰਡ ਤੱਕ ਮਸਾਜ ਕਰੋ। ਇਸ ਨਾਲ ਫੇਸ਼ੀਅਲ ਕਰਕੇ ਚਿਹਰੇ ‘ਤੇ ਜਲਣ ਅਤੇ ਰੈਸ਼ੇਜ ਦੀ ਸਮੱਸਿਆ ਨਹੀਂ ਹੋਵੇਗੀ।

ਸਟੈੱਪ 3: ਸਕ੍ਰਬਿੰਗ: ਕਲੀਨਿੰਗ ਕਰਨ ਤੋਂ ਬਾਅਦ ਵਾਰੀ ਆਉਂਦੀ ਹੈ ਸਕ੍ਰਬਿੰਗ ਦੀ। ਇਸਦੇ ਲਈ ਇੱਕ ਕੌਲੀ ‘ਚ 1 ਚੱਮਚ ਨਮਕ, 2 ਚੱਮਚ ਕੱਚਾ ਦੁੱਧ ਮਿਲਾਓ। ਜੇਕਰ ਤੁਹਾਡੀ ਸਕਿਨ ਡ੍ਰਾਈ ਹੈ ਤਾਂ ਇਸ ‘ਚ 5-6 ਬੂੰਦਾਂ ਵਰਜਿਨ ਨਾਰੀਅਲ ਤੇਲ ਜਾਂ ਕੋਈ ਵੀ ਤੇਲ ਮਿਲਾਓ। ਹੁਣ ਹਲਕੇ ਹੱਥਾਂ ਨਾਲ ਸਰਕੂਲੇਸ਼ਨ ‘ਚ ਮਸਾਜ ਕਰਦੇ ਹੋਏ ਸਕ੍ਰਬਿੰਗ ਕਰੋ। 3-4 ਮਿੰਟ ਬਾਅਦ ਕੋਟਨ ਦੇ ਕੱਪੜੇ ਜਾਂ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।

ਸਟੈੱਪ 4: ਫੇਸ ਪੈਕ: 1 ਚੱਮਚ ਮਿਲਕ ਪਾਊਡਰ, 2 ਚੱਮਚ ਕੱਚਾ ਦੁੱਧ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾਓ। ਡ੍ਰਾਈ ਸਕਿਨ ਲਈ ਇਸ ‘ਚ 5-6 ਬੂੰਦਾਂ ਅਸੈਂਸ਼ੀਅਲ ਆਇਲ ਦੀਆਂ ਮਿਲਾਓ। ਇਸ ਨੂੰ ਚਿਹਰੇ ‘ਤੇ ਲਗਾਓ ਅਤੇ ਘੱਟ ਤੋਂ ਘੱਟ 30 ਮਿੰਟ ਲਈ ਛੱਡ ਦਿਓ। ਫਿਰ ਮਸਾਜ ਕਰਦੇ ਹੋਏ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਜੇਕਰ ਮਿਲਕ ਪਾਊਡਰ ਠੀਕ ਨਹੀਂ ਲੱਗਦਾ ਤਾਂ ਤੁਸੀਂ ਇਸ ਦੀ ਬਜਾਏ ਵੇਸਣ ਜਾਂ ਕੌਫੀ ਪਾਊਡਰ ਵੀ ਲੈ ਸਕਦੇ ਹੋ।

ਸਟੈੱਪ 5: Moisturizing: ਇਸ ਤੋਂ ਬਾਅਦ ਕਿਸੀ ਵੀ ਨਾਈਟ ਜਾਂ ਡੇਅ ਕਰੀਮ ਨੂੰ ਚਿਹਰੇ ‘ਤੇ ਲਗਾਓ। ਤੁਸੀਂ ਚਾਹੋ ਤਾਂ ਐਲੋਵੇਰਾ ਜੈੱਲ ਅਤੇ ਗੁਲਾਬ ਜਲ ਨੂੰ ਮਿਕਸ ਕਰਕੇ ਹਥੇਲੀਆਂ ‘ਤੇ ਰਗੜੋ। ਇਸ ਤੋਂ ਬਾਅਦ ਇਸ ਨੂੰ ਪੈਟ ਕਰਦੇ ਹੋਏ ਚਿਹਰੇ ‘ਤੇ ਲਗਾਓ।

Leave a Reply

Your email address will not be published.