ਵਿਰੋਧਿਆਂ ਦੇ CM ਚੰਨੀ ‘ਤੇ ਗੰਭੀਰ ਇਲਜ਼ਾਮ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਦੋਸ਼ ਲਾਇਆ ਕਿ ਈਡੀ ਦੇ ਛਾਪਿਆਂ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਜ਼ਬਤ ਕੀਤੇ ਗਏ ਕਰੋੜਾਂ ਰੁਪਏ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਹੀਂ ਸਗੋਂ ਚੰਨੀ ਦੇ ਹੀ ਹਨ।

ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਗਰੀਬ ਅਤੇ ਦਲਿਤ ਦੱਸ ਕੇ ਮੁੱਖ ਮੰਤਰੀ ਚੰਨੀ ਆਪਣੀਆਂ ਗਲਤ ਕਰਤੂਤਾਂ ਤੋਂ ਭੱਜ ਨਹੀਂ ਸਕਦੇ। ਛਾਪੇਮਾਰੀ ਦੌਰਾਨ ਮਿਲੀ ਕਰੋੜਾਂ ਦੀ ਬੇਨਾਮੀ ਸੰਪਤੀ ਅਤੇ ਬੇਹਿਸਾਬ ਕਰੋੜਾਂ ਰੁਪਏ ਦਾ ਹਿਸਾਬ-ਕਿਤਾਬ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੇਣਾ ਪਵੇਗਾ।

ਤਾਂ ਔਥੇ ਹੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈੱਸ ਕਾਨਫ੍ਰੰਸ ਕਰਦਿਆਂ ਹੋਇਆ ਸੀਐੱਮ ਚੰਨੀ ਤੇ ਵੀ ਗੰਭੀਰ ਇਲਜ਼ਾਮ ਲਗਾਏ ਗਏ ਹਨ। ਓਹਨਾ ਨੇ ਸੀਐੱਮ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਦੇ ਘਰੋਂ ਬਰਾਮਦ ਹੋਏ ਪੈਸਿਆਂ ਨੂੰ ਲੈ ਕੇ ਪਰਦਾਫਾਸ਼ ਕੀਤਾਓਹਨਾ ਨੇ ਦੱਸਿਆ ਕਿ ਜੰਗਲਾਤ ਮਹਿਕਮੇ ਦੀ ਜ਼ਮੀਨ ‘ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇੱਕ ਵੀਡੀਓ ਵੀ ਦਿਖਾਇਆ।

ਸੀਐੱਮ ਚੰਨੀ ਦੇ ਕਹਿਣ ‘ਤੇ ਮਾਈਨਿੰਗ  ਹੋਣ ਦਾ ਦਾਅਵਾ ਕੀਤਾ। ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਸੀਐੱਮ ਚੰਨੀ ਨੇ ਜੰਗਲਾਤ ਮਹਿਕਮੇ ਦੀ ਜ਼ਮੀਨ ਤੱਕ ਨਹੀ ਛੱਡੀ, ਜੰਗਲਾਤ ਮਹਿਕਮੇ ‘ਚ ਗੈਰ ਕਾਨੂੰਨੀ ਮਾਈਨਿੰਗ ਸੀਐੱਮ ਚੰਨੀ ਦੇ ਆਉਣ ਤੋਂ ਬਾਅਦ ਹੀ ਸ਼ੁਰੂ ਹੋਈ।

ਤੁਸੀਂ ਕਿ ਸੋਚਦੇ ਹੋ ਥੱਲੇ ਕੰਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰੋ ਤੇ ਹੋਰ ਖ਼ਬਰਾਂ ਲਈ Punjabmirror ਨੂੰ ਫ਼ੋੱਲੋ ਕਰੋ

Leave a Reply

Your email address will not be published.