ਭਾਰਤੀ ਫੌਜ ਨੇ ਪਹਿਲਗਾਮ ਹਮਲੇ ਦਾ ਬਦਲਾ ਲੈ ਲਿਆ ਹੈ। ਤਿੰਨ ਮਹੀਨੇ ਪਹਿਲਾਂ 26 ਨਿਰਦੋਸ਼ ਲੋਕਾਂ ਦੀ ਹੱਤਿਆ ਕਰਨ ਵਾਲੇ ਪਾਕਿਸਤਾਨੀ ਅੱਤਵਾਦੀਆਂ ਵਿਚੋਂ ਦੋ – ਸੁਲੇਮਾਨ ਅਤੇ ਯਾਸਿਰ – ਨੂੰ ਮਾਰ ਦਿੱਤਾ ਗਿਆ ਹੈ। ਇਹ ਕਾਰਵਾਈ “ਆਪਰੇਸ਼ਨ ਮਹਾਦੇਵ” ਦੇ ਤਹਿਤ ਸ਼੍ਰੀਨਗਰ ਵਿੱਚ ਕੀਤੀ ਗਈ।ਸੂਤਰਾਂ ਮੁਤਾਬਕ, ਤਿੰਨ ਅੱਤਵਾਦੀਆਂ ਸੁਲੇਮਾਨ, ਯਾਸੀਰ ਅਤੇ ਅਲੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਕੋਲੋਂ ਅਮਰੀਕਾ ਦੀ ਬਣੀ ਕਾਰਬਾਈਨ, ਏਕੇ-47, 17 ਰਾਈਫਲ ਗ੍ਰਨੇਡ ਅਤੇ ਹੋਰ ਹਥਿਆਰ ਮਿਲੇ ਹਨ।
ਭਾਰਤੀ ਫੌਜ ਲਈ ਇਹ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਕਿਉਂਕਿ ਪਹਿਲਗਾਮ ਹਮਲੇ ਵਿੱਚ ਸ਼ਾਮਲ ਤਿੰਨ ਵਿੱਚੋਂ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ। ਹੁਣ ਕੇਵਲ ਇੱਕ ਹੀ ਅੱਤਵਾਦੀ ਬਚਿਆ ਹੈ, ਜਿਸ ਦੀ ਭਾਲ ਜਾਰੀ ਹੈ।ਇਹ ਸਰਚ ਓਪਰੇਸ਼ਨ ਸ਼੍ਰੀਨਗਰ ਦੇ ਹਾਰਵਨ ਇਲਾਕੇ ਵਿੱਚ ਕੀਤਾ ਗਿਆ, ਜਿੱਥੇ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲੀ ਸੀ।