Site icon Punjab Mirror

Amazon, Flipkart ਨੂੰ ਨੋਟਿਸ, ਬਿਨਾਂ ਕੁਆਲਿਟੀ ਮਾਰਕ ਦੇ ਖਿਡੌਣੇ ਵੇਚਣ ‘ਤੇ 18,600 Toys ਜ਼ਬਤ

BIS ਕੁਆਲਿਰਟੀ ਮਾਰਕ ਤੋਂ ਬਗੈਰ ਸਾਮਾਨ ਵੇਚਣ ਨੂੰ ਲੈ ਕੇ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੈਮਲੇਜ ਤੇ ਆਰਚੀਜ਼ ਸਣੇ ਪ੍ਰਚੂਨ ਸਟੋਰਾਂ ਤੋਂ ਦੇਸ਼ ਭਰ ਵਿੱਚ 18,600 ਖਿਡੌਣਿਆਂ ਨੂੰ ਜ਼ਬਤ ਕਰ ਲਿਆ ਹੈ। ਰਿਪੋਰਟਾਂ ਮੁਤਾਬਕ ਭਾਰਤੀ ਮਾਣਕ ਬਿਊਰੋ ਜਿਵੇਂ ਖਪਤਕਾਰ ਸੁਰੱਖਿਆ ਰੈਗੂਲੇਟਰ CCPA ਨੇ ਖਿਡੌਣਿਆਂ ਦੀ ਕੁਆਲਿਟੀ ਕੰਟਰੋਲ ਆਰਡਰ ਦੀ ਉਲੰਘਣਾ ਲਈ ਤਿੰਨ ਪ੍ਰਮੁੱਖ ਈ-ਕਾਮਰਸ ਕੰਪਨੀਆਂ ਐਮਾਜ਼ਾਨ, ਫਲਿਪਕਾਰਟ ਤੇ ਸਨੈਪਡੀਲ ਨੂੰ ਵੀ ਨੋਟਿਸ ਜਾਰੀ ਕੀਤਾ ਹੈ।

ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਇੱਕ ਰਾਸ਼ਟਰੀ ਮਿਆਰ ਸੰਸਥਾ ਹੈ ਜੋ ਮਾਲ ਦੇ ਮਾਨਕੀਕਰਨ, ਮਾਰਕਿੰਗ ਅਤੇ ਕੁਆਲਿਟੀ ਪ੍ਰਮਾਣੀਕਰਣ ਲਈ ਜ਼ਿੰਮੇਵਾਰ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ BIS ਦੇ ਡਾਇਰੈਕਟਰ ਜਨਰਲ ਪ੍ਰਮੋਦ ਕੁਮਾਰ ਤਿਵਾਰੀ ਨੇ ਕਿਹਾ, “ਸਾਨੂੰ ਖਿਡੌਣੇ ਵੇਚਣ ਵਾਲੇ ਘਰੇਲੂ ਨਿਰਮਾਤਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਜੋ BIS ਮਿਆਰਾਂ ਦੇ ਅਨੁਕੂਲ ਨਹੀਂ ਹਨ। ਅਸੀਂ ਪਿਛਲੇ ਇੱਕ ਮਹੀਨੇ 44 ਛਾਪੇ ਮਾਰੇ ਅਤੇ ਵੱਡੇ ਰਿਟੇਲ ਸਟੋਰਾਂ ਤੋਂ 18,600 ਖਿਡੌਣੇ ਜ਼ਬਤ ਕੀਤੇ।

ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ ਅਤੇ ਮਾਲਾਂ ‘ਤੇ ਹੈਮਲੇਜ਼, ਆਰਚੀਜ਼, ਡਬਲਯੂਐਚ ਸਮਿਥ, ਕਿਡਜ਼ ਜ਼ੋਨ ਅਤੇ ਕੋਕੋਕਾਰਟ ਸਣੇ ਰਿਟੇਲ ਸਟੋਰਾਂ ‘ਤੇ ਛਾਪੇਮਾਰੀ ਕੀਤੀ ਗਈ। ਤਿਵਾੜੀ ਨੇ ਕਿਹਾ ਕਿ ਪ੍ਰਚੂਨ ਵਿਕ੍ਰੇਤਾਵਾਂ ਵਿਰੁੱਧ ਬੀ.ਆਈ.ਐਸ. ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਦੀ ਮੁਖੀ ਨਿਧੀ ਖਰੇ ਨੇ ਕਿਹਾ ਕਿ ਅਸੀਂ BIS ਕੁਆਲਿਟੀ ਮਾਰਕ ਚਿੰਨ੍ਹ ਤੋਂ ਬਗੈਰ ਖਿਡੌਣੇ ਵੇਚਣ ਲਈ ਐਮਾਜ਼ਾਨ, ਫਲਿੱਪਕਾਰਟ ਅਤੇ ਸਨੈਪਡੀਲ ਨੂੰ ਵੀ ਨੋਟਿਸ ਜਾਰੀ ਕੀਤੇ ਹਨ।

2020 ਵਿੱਚ ਵਣਜ ਅਤੇ ਉਦਯੋਗ ਮੰਤਰਾਲੇ ਨੇ ਖਿਡੌਣੇ (ਕੁਆਲਿਟੀ ਕੰਟਰੋਲ) ਆਰਡਰ, 2020 ਜਾਰੀ ਕੀਤਾ, ਜੋ 1 ਜਨਵਰੀ, 2021 ਤੋਂ ਲਾਗੂ ਹੋ ਚੁੱਕਾ ਹੈ। ਖਿਡੌਣੇ (ਕੁਆਲਿਟੀ ਕੰਟਰੋਲ) ਆਰਡਰ, 2020 ਮੁਤਾਬਕ ਭਾਰਤ ਵਿੱਚ ਸਾਰੇ ਖਿਡੌਣੇ ਨਿਰਮਾਤਾਵਾਂ ਨੂੰ ਇੱਕ BIS ਲਾਇਸੈਂਸ ਲੈਣਾ ਲਾਜ਼ਮੀ ਹੈ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਬਾਜ਼ਾਰ ਵਿਚ ਸਸਤੀ ਕੁਆਲਿਟੀ ਵਾਲੇ ਸਾਮਾਨ ਦੀ ਵਿਕਰੀ ਨੂੰ ਰੋਕਿਆ ਜਾ ਸਕੇ।

Exit mobile version