Site icon Punjab Mirror

10 ਤੋਂ 16 ਫਰਵਰੀ ਤੱਕ ਹੋਵੇਗੀ ਨਾਮਜ਼ਦਗੀ ਪ੍ਰੀਕਿਰਿਆ, 6 ਮਾਰਚ ਨੂੰ ਹੋਣਗੀਆਂ HSGMC ਦੀਆਂ ਚੋਣਾਂ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 6 ਮਾਰਚ ਨੂੰ ਹੋਣਗੀਆਂ। ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਚਐੱਸ ਭੱਲਾ ਨੇ ਸਾਰੇ 40 ਵਾਰਡਾਂ ਵਿਚ ਸੰਚਾਲਿਤ ਕਰਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। 10 ਤੋਂ 16 ਫਰਵਰੀ ਤੱਕ ਨਾਮਜ਼ਦਗੀ ਦਾਖਲ ਕੀਤੀ ਜਾਵੇਗੀ।

17 ਫਰਵਰੀ ਨੂੰ ਨਾਮਜ਼ਦਗੀ ਦੀ ਛਾਂਟੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਰਿਟਰਨਿੰਗ ਅਧਿਕਾਰੀ ਵੱਲੋਂ ਕਿਸੇ ਉਮੀਦਵਾਰ ਦੀ ਨਾਮਜਦਗੀ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਉਹ 19 ਫਰਵਰੀ ਤੱਕ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦੇ ਸਕਦੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ 20 ਫਰਵਰੀ ਨੂੰ ਆਪਣਾ ਫੈਸਲਾ ਦੇਣਗੇ। ਵੈਧ ਨਾਮਜ਼ਦਗੀਆਂ ਦੀ ਸੂਚੀ 20 ਫਰਵਰੀ ਨੂੰ ਉਸੇ ਦਿਨ ਪ੍ਰਕਾਸ਼ਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੇਰੀ ਅਰਦਾਸ ਕਾਂਗਰਸ 40 ਟੱਪ ਜਾਏ’- PM ਮੋਦੀ ਬੋਲੇ ‘ਖੜਗੇ ਜੀ ਨੇ NDA ਨੂੰ 400 ਸੀਟਾਂ ਦਾ ਅਸ਼ੀਰਵਾਦ ਦਿੱਤਾ

ਅਗਲੇ ਦਿਨ 21 ਫਰਵਰੀ ਨੂੰ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਪੋਲਿੰਗ ਸਟੇਸ਼ਨਾਂ ਦੀ ਸੂਚੀ ਬੋਰਡ ‘ਤੇ ਚਿਪਕਾ ਦਿੱਤੀ ਜਾਵੇਗੀ। ਚੋਣ ਕਮਿਸ਼ਨਰ ਅਨੁਸਾਰ ਜੇਕਰ ਲੋੜ ਪਈ ਤਾਂ 6 ਮਾਰਚ 2024 ਨੂੰ ਵੋਟਿੰਗ ਕਰਵਾਈ ਜਾਵੇਗੀ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਵੋਟਾਂ ਪੈਣ ਤੋਂ ਤੁਰੰਤ ਬਾਅਦ ਗਿਣਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਰਿਟਰਨਿੰਗ ਅਫਸਰ ਉਸੇ ਦਿਨ ਨਤੀਜਾ ਘੋਸ਼ਿਤ ਕਰੇਗਾ।

Exit mobile version