ਮੋਹਾਲੀ ਦੀ ਅਦਾਲਤ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਈ। ਹੁਣ ਇਹ ਮਾਮਲਾ 7 ਅਗਸਤ ਨੂੰ ਫਿਰ ਸੁਣਿਆ ਜਾਵੇਗਾ। ਜ਼ਮਾਨਤ ‘ਤੇ ਫੈਸਲਾ ਅਗਲੀ ਸੁਣਵਾਈ ਤੋਂ ਬਾਅਦ ਲਿਆ ਜਾਵੇਗਾ। ਇਨ੍ਹਾਂ ਦੀ ਬੈਰਕ ਤਬਦੀਲੀ ਨੂੰ ਲੈ ਕੇ ਸੁਣਵਾਈ 12 ਅਗਸਤ ਨੂੰ ਹੋਵੇਗੀ। ਮਜੀਠੀਆ ਮਾਮਲੇ ਵਿੱਚ ਹੁਣ ਤੱਕ 6 ਵਾਰ ਸੁਣਵਾਈ ਹੋ ਚੁੱਕੀ ਹੈ।