Homeਦੇਸ਼ਡਾਇਮੰਡ ਲੀਗ ‘ਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ, ਨੀਰਜ...

ਡਾਇਮੰਡ ਲੀਗ ‘ਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ, ਨੀਰਜ ਚੋਪੜਾ ਨੇ ਰਚਿਆ ਇਤਿਹਾਸ

Published on

spot_img

ਦੇਸ਼ ਨੂੰ ਓਲੰਪਿਕ ਗੇਮਸ, ਵਰਲਡ ਚੈਂਪੀਅਨਸ਼ਿਪ ਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲੇ ਵਿਚ ਮੈਡਲ ਦਿਵਾਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਕ ਹੋਰ ਕਾਰਨਾਮਾ ਕੀਤਾ ਹੈ। ਨੀਰਜ ਡਾਇਮੰਡ ਲੀਗ ਵਿਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ।

25 ਸਾਲ ਦੇ ਨੀਰਜ ਨੇ ਦੋਹਾ ਵਿਚ ਚੱਲ ਰਹੀ ਪ੍ਰਤੀਯੋਗਤਾ ਦੇ ਮੇਨਸ ਜੈਵਲਿਨ ਥ੍ਰੋ ਈਵੈਂਟ ਦੇ ਫਾਈਨਲ ਵਿਚ ਪਹਿਲੀ ਹੀ ਕੋਸ਼ਿਸ਼ ਵਿਚ 88.67 ਮੀਟਰ ਭਾਲਾ ਸੁੱਟਿਆ। ਇਹ ਨੀਰਜ ਦਾ ਗੋਲਡ ਵਿਨਿੰਗ ਪਰਫਾਰਮੈਂਸ ਸਾਬਤ ਹੋਇਆ। ਨੀਰਜ ਨੇ ਸਾਲ 2023 ਦਾ ਪਹਿਲਾ ਹੀ ਮੈਡਲ ਜਿੱਤਿਆ ਹੈ।

ਪਿਛਲੇ ਸਾਲ ਨੀਰਜ ਨੇ ਜਿਊਰਿਖ ਵਿਚ ਡਾਇਮੰਡ ਲੀਗ ਵਿਚ ਪਹਿਲਾ ਗੋਲਡ ਜਿੱਤਿਆ ਸੀ। 2022 ਵਿਚ ਨੀਰਜ ਨੇ ਵਰਲਡ ਚੈਂਪੀਅਨਸ਼ਿਪ ਵਿਚ ਵੀ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ ਸੀ।

ਨੀਰਜ ਦਾ ਵਿਅਕਤੀਗਤ ਸਰਵਸ਼੍ਰੇਸ਼ਠ ਪ੍ਰਦਰਸ਼ਨ 89.94 ਮੀਟਰ ਹੈ ਜੋ ਰਾਸ਼ਟਰੀ ਰਿਕਾਰਡ ਵੀ ਹੈ। ਉਹ 2018 ਵਿਚ ਦੋਹਾ ਡਾਇਮੰਡ ਲੀਗ ਵਿਚ ਆਪਣੀ ਇਕਲੌਤੀ ਹਿੱਸੇਦਾਰੀ ਵਿਚ 2018 ਵਿਚ 87.43 ਮੀਟਰ ਦੇ ਨਾਲ ਚੌਥੇ ਸਥਾਨ ‘ਤੇ ਰਹੇ ਸਨ। ਨੀਰਜ ਪਿਛਲੇ ਸਾਲ ਪੂਰਨ ਫਿਟਨੈੱਸ ਤੇ ਤਾਕਤ ਦੀ ਕਮੀ ਕਾਰਨ ਇਥੇ ਹਿੱਸਾ ਨਹੀਂ ਲੈ ਸਕੇ ਸਨ। ਉਹ ਪਿਛਲੇ ਸਤੰਬਰ ਵਿਚ ਜਿਊਰਿਖ ਵਿਚ 2022 ਗ੍ਰੈਂਡ ਫਿਨਾਲੇ ਜਿੱਤਣ ਦੇ ਬਾਅਦ ਡਾਇਮੰਡ ਲੀਗ ਚੈਂਪੀਅਨ ਬਣਨ ਵਾਲੇ ਪਹਿਲੇ ਭਾਰਤੀ ਬਣੇ।

ਇਹ ਵੀ ਪੜ੍ਹੋ : ਯਾਤਰੀਆਂ ਨੂੰ ਵਾਪਸ ਮਿਲੇਗਾ ਪੂਰਾ ਪੈਸਾ Go First ਦੀਆਂ ਸਾਰੀਆਂ ਉਡਾਣਾਂ 12 ਮਈ ਤੱਕ ਲਈ ਰੱਦ

ਨੀਰਜ ਨੇ ਦੋਹਾ ਵਿਚ ਹੋਈ ਪਹਿਲੀ ਤੇ ਸਿਲੇਸੀਆ ਵਿਚ ਹੋਈ ਤੀਜੀ ਡਾਇਮੰਡ ਲੀਗ ਵਿਚ ਹਿੱਸਾ ਨਹੀਂ ਲਿਆ ਸੀ। ਸਟਾਕਹੋਮ ਵਿਚ ਉਨ੍ਹਾਂ ਨੇ 89.94 ਮੀਟਰ ਭਾਲਾ ਸੁੱਟ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ ਪਰ ਉਨ੍ਹਾਂ ਨੇ ਇਸ ਦੂਰੀ ਦੇ ਬਾਵਜੂਦ ਸਿਲਵਰ ਮੈਡਲ ਜਿੱਤਿਆ ਸੀ। ਲੁਸਾਨ ਵਿਚ ਉਹ ਜੇਤੂ ਬਣੇ ਤੇ ਹੁਣ ਫਾਈਨਲਸ ਵਿਚ ਵੀ ਉਨ੍ਹਾਂ ਨੇ ਸੋਨ ਤਮਗਾ ਹਾਸਲ ਕਰ ਲਿਆ ਹੈ।

Latest articles

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ਮਈ ਦੇ ਅੰਤ ‘ਚ ਗੁਰੂ ਗ੍ਰਹਿ ਨਾਲ ਮਿਲ ਕੇ ਬਣਨਗੇ 3 ਰਾਜਯੋਗ,

ਜੋਤਿਸ਼ ਸ਼ਾਸਤਰ ਦੇ ਅਨੁਸਾਰ, 31 ਮਈ ਦੀ ਰਾਤ ਨੂੰ, ਬੁਧ ਬ੍ਰਿਸ਼ਭ ਵਿੱਚ ਪ੍ਰਵੇਸ਼ ਕਰੇਗਾ,...

ਜਾਣੋ ਰੇਟ ਬਣ ਗਿਆ ਆਲ ਟਾਈਮ ਹਾਈ ਰਿਕਾਰਡ, ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱ.ਗ,

ਸ਼ੁੱਕਰਵਾਰ ਨੂੰ ਚਾਂਦੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਸ ਦੀ ਕੀਮਤ 90,000...

Top 10 Best Wedding Destinations in India(2024-2025)

For many couples, planning a for Best Wedding Destinations in India is a dream...

More like this