HomeਪੰਜਾਬNavjot Sidhu ਨੂੰ ਚੰਡੀਗੜ੍ਹ ਦੇ PGI ‘ਚ ਜਾਂਚ ਲਈ ਕਰਾਇਆ ਗਿਆ...

Navjot Sidhu ਨੂੰ ਚੰਡੀਗੜ੍ਹ ਦੇ PGI ‘ਚ ਜਾਂਚ ਲਈ ਕਰਾਇਆ ਗਿਆ ਭਰਤੀ, ਲੀਵਰ ‘ਚ ਆਈ ਸੀ ਸਮੱਸਿਆ 

Published on

spot_img

ਰੋਡਰੇਜ ਮਾਮਲੇ ਵਿਚ ਪਟਿਆਲਾ ਸੈਂਟਰਲ ਜੇਲ੍ਹ ਵਿਚ ਬੰਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਤਬੀਅਤ ਵਿਗੜਨ ਤੋਂ ਬਾਅਦ ਚੰਡੀਗੜ੍ਹ ਦੇ ਪੀਜੀਆਈ ਵਿਚ ਭਰਤੀ ਕਰਵਾਇਆ ਗਿਆ ਹੈ। ਲੀਵਰ ਦੀ ਸਮੱਸਿਆ ਦੇ ਬਾਅਦ ਸਿੱਧੂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿਚ ਜਾਂਚ ਲਈ ਲਿਜਾਇਆ ਗਿਆ। ਡਾਕਟਰਾਂ ਨੇ ਸਿੱਧੂ ਨੂੰ ਜਾਂਚ ਲਈ ਭਰਤੀ ਕਰ ਲਿਆ ਹੈ।

ਸਿੱਧੂ ਨੂੰ 1988 ਦੇ ਰੋਡ ਰੇਜ ਮਾਮਲੇ ਵਿਚ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ 20 ਮਈ ਨੂੰ ਕੋਰਟ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੈਂਟਰਲ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਸੀ। ਲਗਭਗ ਦੋ ਹਫਤੇ ਪਹਿਲਾਂ ਸਿੱਧੂ ਨੂੰ ਮੈਡੀਕਲ ਜਾਂਚ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਸੀ।

ਨਵਜੋਤ ਸਿੰਘ ਸਿੱਧੂ ਦੇ ਵਕੀਲ ਐੱਚਪੀਐੱਸ ਵਰਮਾ ਮੁਤਾਬਕ ਸਿੱਧੂ ਨੇ ਹੁਣੇ ਜਿਹੇ ਜੇਲ੍ਹ ਵਿਚ ਖਾਸ ਭੋਜਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਿੱਧੂ ਕਣਕ, ਖੰਡ, ਮੈਦਾ ਵਰਗੇ ਖਾਧ ਪਦਾਰਥਾਂ ਦਾ ਸੇਵਨ ਨਹੀਂ ਕਰ ਸਕਦੇ। ਸਿੱਧੂ ਜਾਮੁਨ, ਪਪੀਤਾ, ਅਮਰਦੂ, ਡਬਲ ਟੋਂਡ ਦੁੱਧ ਲੈ ਸਕਦੇ ਹਨ। ਵਰਮਾ ਨੇ ਕਿਹਾ ਸੀ ਕਿ ਸਿੱਧੂ ਸਿਰਫ ਉਹ ਖਾਣਾ ਖਾ ਸਕਦੇ ਹਨ ਜਿਨ੍ਹਾਂ ਵਿਚ ਫਾਈਬਰ ਤੇ ਕਾਰਬੋਹਾਈਡ੍ਰੇਟ ਨਾ ਹੋਵੇ।

ਸਿੱਧੂ ਐਂਬੋਲਿਜਮ ਨਾਂ ਦੀ ਬੀਮਾਰੀ ਤੋਂ ਗ੍ਰਸਤ ਹਨ ਅਤੇ ਉਨ੍ਹਾਂ ਨੂੰ ਲੀਵਰ ਦੀ ਵੀ ਬੀਮਾਰੀ ਹੈ। ਸਿੱਧੂ ਨੇ ਸਾਲ 2015 ‘ਚ ਦਿੱਲੀ ਦੇ ਇੱਕ ਹਸਪਤਾਲ ਵਿਚ ਐਕਿਊਟ ਡੀਪ ਵੇਨ ਥ੍ਰਾਮਬੋਸਿਸ ਦਾ ਇਲਾਜ ਵੀ ਕਰਾਇਆ ਸੀ। ਡੀਵੀਟੀ ਅਜਿਹੀ ਬੀਮਾਰੀ ਹੈ ਜਿਸ ਵਿਚ ਨਸ ‘ਚ ਥੂਨ ਜੰਮ ਜਾਂਦਾ ਹੈ ਜਿਸ ਨਾਲ ਸਰੀਰ ਵਿਚ ਖੂਨ ਦਾ ਪ੍ਰਵਾਹ ਰੁਕ ਜਾਂਦਾ ਹੈ।

Latest articles

Mahindra SUV XUV 3XO: ਸ਼ੁਰੂਆਤੀ ਕੀਮਤ 7.49 ਲੱਖ ਰੁਪਏ 3-ਇੰਜਣ ਆਪਸ਼ਨ ਦੇ ਨਾਲ ਮਹਿੰਦਰਾ ਦੀ ਨਵੀਂ SUV XUV 3XO ਲਾਂਚ

ਘਰੇਲੂ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਨੇ ਭਾਰਤ ‘ਚ ਆਪਣੀ ਨਵੀਂ ਕੰਪੈਕਟ SUV XUV 3XO ਨੂੰ...

ਜਾਣੋ ਕੈਮਰੇ ਤੋਂ ਡਿਸਪਲੇ ਤੱਕ ਹਰ ਡਿਟੇਲ iPhone 16 Series ਉਡੀਕਾਂ ਖਤਮ! ਆ ਗਿਆ ਆਈਫੋਨ 16

ਐਪਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਈਫੋਨ 16 ਦੀ ਨਵੀਂ ਸੀਰੀਜ਼ ਨੂੰ...

PSEB 8th and 12th Class Result:ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਗਿਆ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਇੱਥੇ ਆਨਲਾਈਨ ਕਰੋ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨੇਗਾ। ਬੋਰਡ...

More like this

Mahindra SUV XUV 3XO: ਸ਼ੁਰੂਆਤੀ ਕੀਮਤ 7.49 ਲੱਖ ਰੁਪਏ 3-ਇੰਜਣ ਆਪਸ਼ਨ ਦੇ ਨਾਲ ਮਹਿੰਦਰਾ ਦੀ ਨਵੀਂ SUV XUV 3XO ਲਾਂਚ

ਘਰੇਲੂ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਨੇ ਭਾਰਤ ‘ਚ ਆਪਣੀ ਨਵੀਂ ਕੰਪੈਕਟ SUV XUV 3XO ਨੂੰ...

ਜਾਣੋ ਕੈਮਰੇ ਤੋਂ ਡਿਸਪਲੇ ਤੱਕ ਹਰ ਡਿਟੇਲ iPhone 16 Series ਉਡੀਕਾਂ ਖਤਮ! ਆ ਗਿਆ ਆਈਫੋਨ 16

ਐਪਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਈਫੋਨ 16 ਦੀ ਨਵੀਂ ਸੀਰੀਜ਼ ਨੂੰ...