ਪੰਜਾਬ ਦੀ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨਾਲ 10.5 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਗਨਦੀਪ ਸਿੰਘ ਨੂੰ ਹਾਈ ਕੋਰਟ ਤੋਂ ਹਾਲੇ ਤੱਕ ਕੋਈ ਰਾਹਤ ਨਹੀਂ ਮਿਲੀ। ਹਾਈ ਕੋਰਟ ਨੇ ਉਸਨੂੰ 12 ਅਗਸਤ ਤੱਕ ਭਾਰਤ ਵਾਪਸ ਆ ਕੇ ਆਪਣਾ ਪਾਸਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।
ਦੁਬਈ ’ਚ ਲੁਕਿਆ ਹੋਇਆ ਹੈ ਦੋਸ਼ੀ
ਗਗਨਦੀਪ ਸਿੰਘ ਇਸ ਸਮੇਂ ਦੁਬਈ ’ਚ ਲੁਕਿਆ ਹੋਇਆ ਹੈ। ਅਦਾਲਤ ਨੇ ਕਿਹਾ ਕਿ ਜੇਕਰ ਉਹ ਪਟੀਸ਼ਨ ‘ਤੇ ਫੈਸਲਾ ਲੈਵਾਉਣਾ ਚਾਹੁੰਦਾ ਹੈ ਤਾਂ ਪਹਿਲਾਂ ਦੇਸ਼ ਵਾਪਸੀ ਅਤੇ ਪਾਸਪੋਰਟ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।
ਨਿਵੇਸ਼ ਦੇ ਨਾਂਅ ’ਤੇ ਠੱਗੀ
2019 ’ਚ ਗਗਨਦੀਪ ਨੇ ਨਵਜੋਤ ਕੌਰ ਸਿੱਧੂ ਨੂੰ ਜਾਇਦਾਦ ਵਿੱਚ ਚੰਗੇ ਲਾਭ ਦੇ ਵਾਅਦੇ ਕਰਕੇ 10.5 ਕਰੋੜ ਰੁਪਏ ਨਿਵੇਸ਼ ਕਰਵਾਏ, ਪਰ ਬਾਅਦ ’ਚ ਕੋਈ ਕਾਰਵਾਈ ਨਹੀਂ ਕੀਤੀ। ਨਵਜੋਤ ਕੌਰ ਨੇ ਕਈ ਵਾਰੀ ਪੈਸੇ ਵਾਪਸ ਮੰਗੇ, ਪਰ ਨਾ ਮਿਲਣ ‘ਤੇ ਪਿਛਲੇ ਸਾਲ ਅੰਮ੍ਰਿਤਸਰ ’ਚ ਕੇਸ ਦਰਜ ਕਰਵਾਇਆ।
ਹਾਈ ਕੋਰਟ ‘ਚ ਅਗਾਊਂ ਜ਼ਮਾਨਤ ਦੀ ਪਟੀਸ਼ਨ
ਗਗਨਦੀਪ ਸਿੰਘ ਨੇ ਇਸ ਮਾਮਲੇ ਵਿੱਚ ਅਗਾਊਂ ਜ਼ਮਾਨਤ ਲਈ ਹਾਈ ਕੋਰਟ ’ਚ ਅਰਜ਼ੀ ਦਿੱਤੀ, ਜਿਸ ਦਾ ਨਵਜੋਤ ਕੌਰ ਸਿੱਧੂ ਦੇ ਵਕੀਲ ਵਿਰੋਧ ਕਰ ਰਹੇ ਹਨ। ਅਦਾਲਤ ਨੇ ਸੁਣਵਾਈ ਅੱਗੇ ਟਾਲ ਕੇ 12 ਤੱਕ ਦੇਸ਼ ਵਾਪਸ ਆਉਣ ਦੀ ਡੈੱਡਲਾਈਨ ਦਿੱਤੀ ਹੈ।