Site icon Punjab Mirror

Natural Antibiotics Home Remedies: ਦਵਾਈ ਨਹੀਂ, ਇੰਫੈਕਸ਼ਨ ਨੂੰ ਦੂਰ ਕਰਨਗੀਆਂ ਰਸੋਈ ‘ਚ ਮੌਜੂਦ ਇਹ 5 ਚੀਜ਼ਾਂ

Bacterial Infection Natural Antibiotics

Bacterial Infection Natural Antibiotics: ਬੈਕਟੀਰੀਅਲ ਇੰਫੈਕਸ਼ਨ ਨੂੰ ਦੂਰ ਕਰਨ ਲਈ ਅਕਸਰ ਐਂਟੀਬਾਇਓਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕਈ ਐਂਟੀਬਾਇਓਟਿਕਸ ਵੀ ਸਾਈਡ ਇਫੈਕਟਸ ਨਾਲ ਆਉਂਦੇ ਹਨ ਜੋ ਕਦੇ-ਕਦੇ ਲੀਵਰ ਅਤੇ ਕਿਡਨੀ ਵਰਗੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ‘ਚ ਤੁਸੀਂ ਇੰਫੈਕਸ਼ਨ ਨੂੰ ਦੂਰ ਕਰਨ ਲਈ ਨੈਚੂਰਲ ਮੈਡੀਸਨ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ ਰਸੋਈ ‘ਚ ਮੌਜੂਦ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਬੈਕਟੀਰੀਅਲ ਇੰਫੈਕਸ਼ਨ ਨੂੰ ਦੂਰ ਵੀ ਕਰਣਗੀਆਂ ਅਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ।

ਬੈਕਟੀਰੀਅਲ ਇੰਫੈਕਸ਼ਨ ਕਿਉਂ ਹੁੰਦੀ ਹੈ: ਪੇਟ ਇੰਫੈਕਸ਼ਨ ਨੂੰ ਬੈਕਟੀਰੀਅਲ ਗੈਸਟਰੋਐਂਟਰਾਇਟਿਸ ਵੀ ਕਿਹਾ ਜਾਂਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਪੇਟ ਬੈਕਟੀਰੀਆ ਨਾਲ ਸੰਕਰਮਿਤ ਹੋ ਜਾਂਦਾ ਹੈ। ਇਸ ਨਾਲ ਤੁਹਾਡੇ ਪੇਟ ਅਤੇ ਅੰਤੜੀਆਂ ‘ਚ ਸੋਜ ਹੋ ਜਾਂਦੀ ਹੈ।

Natural Antibiotics Bacterial Infection

ਅਦਰਕ: ਇਹ ਸਭ ਤੋਂ ਵਧੀਆ ਐਂਟੀ-ਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਫੂਡਜ਼ ‘ਚੋਂ ਇੱਕ ਹੈ ਜੋ ਬੈਕਟੀਰੀਅਲ ਇੰਫੈਕਸ਼ਨ ਨਾਲ ਲੜਨ ‘ਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਦੇ ਲਈ ਤੁਸੀਂ ਅਦਰਕ ਦਾ ਰਸ ਲੈ ਸਕਦੇ ਹੋ ਜਾਂ ਇਸ ਦੀ ਚਾਹ ਬਣਾ ਕੇ ਪੀ ਸਕਦੇ ਹੋ।

ਅਜਵਾਇਣ ਦਾ ਤੇਲ (Oregano Oil): ਇਸ ‘ਚ ਕਾਰਵਾਕਰੋਲ ਅਤੇ ਥਾਈਮੋਲ ਵਰਗੇ ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਮਿਸ਼ਰਣ ਹੁੰਦੇ ਹਨ, ਜੋ ਇੰਫੇਕਸ਼ਨ ਨਾਲ ਲੜਨ ‘ਚ ਕਾਰਗਰ ਹੁੰਦੇ ਹਨ। ਇਸ ਤੇਲ ਦੀਆਂ 1-2 ਬੂੰਦਾਂ ਪਾਣੀ ਜਾਂ ਤੇਲ ‘ਚ ਮਿਲਾ ਕੇ ਇਕ ਵਾਰ ਲਓ। 2 ਹਫ਼ਤਿਆਂ ਤੋਂ ਵੱਧ ਨਾ ਲਓ ਅਤੇ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।

ਪਿਆਜ: ਇੰਨਫੈਕਸ਼ਨ ਨੂੰ ਦੂਰ ਕਰਨ ਲਈ ਤੁਸੀਂ ਇਸ ਨੂੰ ਕੱਚਾ ਖਾ ਸਕਦੇ ਹੋ। ਤੁਸੀਂ ਇਸਨੂੰ ਸਲਾਦ ਅਤੇ ਸੂਪ ‘ਚ ਵੀ ਸ਼ਾਮਲ ਕਰ ਸਕਦੇ ਹੋ।

ਲਸਣ: ਇਸ ‘ਚ ਐਲੀਸਿਨ ਹੁੰਦਾ ਹੈ, ਜੋ ਬੈਕਟੀਰੀਆ ਦੇ ਕਈ ਸਟ੍ਰੇਨ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜ ਸਕਦਾ ਹੈ। ਇਸ ‘ਚ ਸ਼ਕਤੀਸ਼ਾਲੀ ਐਂਟੀ-ਬੈਕਟੀਰੀਅਲ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਹੁੰਦੇ ਹਨ ਅਤੇ ਇਸਨੂੰ ਕੱਚਾ ਖਾਧਾ ਜਾਂਦਾ ਹੈ। ਇਸ ਨੂੰ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਖਾਣ ਨਾਲ ਜ਼ਿਆਦਾ ਫਾਇਦਾ ਹੋਵੇਗਾ।

ਸ਼ਹਿਦ: ਐਂਟੀਬਾਇਓਟਿਕ, ਐਂਟੀ-ਬੈਕਟੀਰੀਅਲ ਅਤੇ ਐਂਟੀ-ਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਮੁਨੱਕਾ ਅਤੇ ਸ਼ਹਿਦ ਵੀ ਇਨਫੈਕਸ਼ਨ ਨਾਲ ਲੜਨ ‘ਚ ਪ੍ਰਭਾਵਸ਼ਾਲੀ ਹੁੰਦੇ ਹਨ। ਇਸਦੇ ਲਈ ਕੋਸੇ ਪਾਣੀ ਦੇ ਨਾਲ 2 ਚਮਚ ਸ਼ਹਿਦ ਲਓ।

Exit mobile version