back to top
More
    Homeਦੇਸ਼Chandigarhਚੰਡੀਗੜ੍ਹ 'ਚ ਸ਼ਰਾਬ ਠੇਕੇ 'ਤੇ ਪੁਲਿਸਕਰਮੀਆਂ 'ਤੇ ਕਾਤਿਲਾਨਾ ਹਮਲਾ, ਦੋ ਗੰਭੀਰ ਜ਼ਖ਼ਮੀ,...

    ਚੰਡੀਗੜ੍ਹ ‘ਚ ਸ਼ਰਾਬ ਠੇਕੇ ‘ਤੇ ਪੁਲਿਸਕਰਮੀਆਂ ‘ਤੇ ਕਾਤਿਲਾਨਾ ਹਮਲਾ, ਦੋ ਗੰਭੀਰ ਜ਼ਖ਼ਮੀ, CCTV ਫੁਟੇਜ ਦੇ ਆਧਾਰ ‘ਤੇ ਜਾਂਚ ਜਾਰੀ…

    Published on

    ਚੰਡੀਗੜ੍ਹ ਤੋਂ ਬੁੱਧਵਾਰ ਰਾਤ ਇੱਕ ਚੌਕਾਂ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਰਾਬ ਠੇਕੇ ਦੇ ਬਾਹਰ ਡਿਊਟੀ ‘ਤੇ ਤਾਇਨਾਤ ਦੋ ਪੁਲਿਸਕਰਮੀਆਂ ‘ਤੇ 7-8 ਨੌਜਵਾਨਾਂ ਨੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਕੰਸਟੇਬਲ ਪ੍ਰਦੀਪ ਦੇ ਸਿਰ ‘ਤੇ ਇੱਟ ਮਾਰ ਕੇ ਉਸਦਾ ਸਿਰ ਖੋਲ੍ਹਤਾ ਗਿਆ, ਜਦਕਿ ਕੰਸਟੇਬਲ ਅੰਕਿਤ ਨੂੰ ਵੀ ਬੇਦਰਦੀ ਨਾਲ ਕੁੱਟਮਾਰ ਕੀਤੀ ਗਈ। ਦੋਵੇਂ ਨੂੰ ਗੰਭੀਰ ਜ਼ਖ਼ਮ ਆਏ ਹਨ ਅਤੇ ਇਸ ਸਮੇਂ ਸੈਕਟਰ-16 ਹਸਪਤਾਲ ਵਿੱਚ ਇਲਾਜ ਹੇਠ ਹਨ।

    ਰੁਟੀਨ ਗਸ਼ਤ ਦੌਰਾਨ ਵਾਪਰਿਆ ਹਮਲਾ

    ਪੁਲਿਸ ਸੂਤਰਾਂ ਦੇ ਮੁਤਾਬਕ, ਸੈਕਟਰ-17 ਥਾਣੇ ਨਾਲ ਸੰਬੰਧਤ ਦੋ ਪੁਲਿਸਕਰਮੀ ਬੁੱਧਵਾਰ ਰਾਤ ਨਾਈਟ ਪੈਟਰੋਲਿੰਗ ਕਰ ਰਹੇ ਸਨ। ਗਸ਼ਤ ਦੌਰਾਨ ਜਦੋਂ ਉਹ ਸੈਕਟਰ-16 ਦੇ ਇੱਕ ਸ਼ਰਾਬ ਠੇਕੇ ਦੇ ਬਾਹਰ ਪਹੁੰਚੇ, ਤਾਂ ਉੱਥੇ 7-8 ਨੌਜਵਾਨ ਪਹਿਲਾਂ ਹੀ ਮੌਜੂਦ ਸਨ। ਪੁਲਿਸਕਰਮੀਆਂ ਨੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ, ਪਰ ਗੱਲਬਾਤ ਝਗੜੇ ਵਿੱਚ ਬਦਲ ਗਈ ਅਤੇ ਕੁਝ ਮਿੰਟਾਂ ਵਿੱਚ ਹੀ ਸਥਿਤੀ ਬੇਕਾਬੂ ਹੋ ਗਈ।

    ਇੱਟ ਨਾਲ ਵਾਰ, ਨਿੱਜੀ ਗੱਡੀ ਨਾਲ ਹਸਪਤਾਲ ਪਹੁੰਚਾਇਆ ਗਿਆ

    ਝਗੜੇ ਦੌਰਾਨ ਇੱਕ ਨੌਜਵਾਨ ਨੇ ਅਚਾਨਕ ਇੱਟ ਚੁੱਕ ਕੇ ਕੰਸਟੇਬਲ ਪ੍ਰਦੀਪ ਦੇ ਸਿਰ ‘ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਖੂਨ ਨਾਲ ਲਥਪਥ ਹੋ ਕੇ ਜ਼ਮੀਨ ‘ਤੇ ਡਿੱਗ ਪਏ। ਇਸ ਤੋਂ ਬਾਅਦ ਹੋਰ ਨੌਜਵਾਨਾਂ ਨੇ ਦੋਵੇਂ ਪੁਲਿਸਕਰਮੀਆਂ ਨਾਲ ਕੁੱਟਮਾਰ ਕੀਤੀ। ਘਟਨਾ ਦੇ ਵੇਲੇ ਉੱਥੇ ਮੌਜੂਦ ਸਥਾਨਕ ਲੋਕਾਂ ਨੇ ਤੁਰੰਤ ਇੱਕ ਨਿੱਜੀ ਗੱਡੀ ਰਾਹੀਂ ਪ੍ਰਦੀਪ ਅਤੇ ਅੰਕਿਤ ਨੂੰ ਹਸਪਤਾਲ ਪਹੁੰਚਾਇਆ। ਹਮਲੇ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

    ਸੀਨੀਅਰ ਅਧਿਕਾਰੀ ਮੌਕੇ ‘ਤੇ

    ਹਮਲੇ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਤੁਰੰਤ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

    CCTV ਫੁਟੇਜ ਦੇ ਆਧਾਰ ‘ਤੇ ਸ਼ਿਨਾਖਤ ਜਾਰੀ

    ਪੁਲਿਸ ਨੇ ਸ਼ਰਾਬ ਠੇਕੇ ਦੇ ਬਾਹਰ ਲੱਗੇ CCTV ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਫੁਟੇਜ ਵਿੱਚ ਕਈ ਨੌਜਵਾਨ ਸਪਸ਼ਟ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਪਹਿਚਾਣ ਲਈ ਤਕਨੀਕੀ ਟੀਮ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ, ਆਸਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ।

    ਪੁਲਿਸ ਵੱਲੋਂ ਦੋਵੇਂ ਜ਼ਖ਼ਮੀ ਪੁਲਿਸਕਰਮੀਆਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਹਮਲਾਵਰਾਂ ਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਹੀਂ ਜਾਵੇਗਾ।

    Latest articles

    ਪੰਜਾਬ ਨੂੰ ਮਿਲੀ ਇੱਕ ਹੋਰ ਵੰਦੇ ਭਾਰਤ ਟ੍ਰੇਨ ਦੀ ਵੱਡੀ ਸੌਗਾਤ, ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਰੇਲ ਮਾਰਗ ਰਾਹੀਂ ਹੋਵੇਗਾ ਜੋੜਿਆ; 2027 ਚੋਣਾਂ ਤੋਂ...

    ਦੇਸ਼ ਦੇ ਕੋਨੇ-ਕੋਨੇ ਨੂੰ ਰੇਲ ਮਾਰਗ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਲਗਾਤਾਰ ਯਤਨ...

    ਵਿਗਿਆਨੀਆਂ ਨੇ ਤਿਆਰ ਕੀਤੀ ਅਜਿਹੀ ਜੈੱਲ ਜੋ ਦੰਦਾਂ ਦੀਆਂ ਖੋੜਾਂ ਤੋਂ ਬਚਾਵ ਕਰ ਸਕਦੀ ਹੈ ਅਤੇ ਇਨੈਮਲ ਨੂੰ ਦੁਬਾਰਾ ਬਣਾਉਂਦੀ ਹੈ — ਦੰਤ ਚਿਕਿਤਸਾ...

    ਦੁਨੀਆ ਭਰ ਵਿੱਚ ਲੱਖਾਂ ਲੋਕ ਦੰਦਾਂ ਦੀਆਂ ਖੋੜਾਂ ਜਾਂ ਕੈਵਿਟੀਆਂ ਦੀ ਸਮੱਸਿਆ ਨਾਲ ਪੀੜਤ...

    ਚੰਦ ਦੀਆਂ ਕਾਲੀਆਂ-ਚਿੱਟੀਆਂ ਤਸਵੀਰਾਂ ਦੇ ਪਿੱਛੇ ਦਾ ਸੱਚ : ਵਿਕਰਮ ਲੈਂਡਰ ਦੇ ਕੈਮਰੇ ਰੰਗੀਨ ਨਹੀਂ ਕਿਉਂ? ਜਾਣੋ AI ਕਿਵੇਂ ਸਲੇਟੀ ਚੰਦ ਦੀ ਸਤ੍ਹਾ ’ਚੋਂ...

    ਜਾਣੋ ਚੰਦ ਦੀਆਂ ਸਲੇਟੀ ਰੰਗੀਆਂ ਫੋਟੋਆਂ ਦੇ ਪਿੱਛੇ ਦਾ ਸੱਚ ਅਸੀਂ ਜਦੋਂ ਚੰਦ ਦੀਆਂ ਤਸਵੀਰਾਂ...

    ਗੁਰਦੇ ਦੀ ਪੱਥਰੀ ਕਿਉਂ ਬਣਦੀ ਹੈ ਅਤੇ ਕਿਹੜੇ ਖਾਣ-ਪੀਣ ਨਾਲ ਖਤਰਾ ਵੱਧ ਜਾਂਦਾ ਹੈ…

    ਦੁਨੀਆ ਭਰ ਦੇ ਤਰ੍ਹਾਂ, ਯੂਕੇ ਵਿੱਚ ਵੀ ਗੁਰਦੇ ਦੀ ਪੱਥਰੀ ਦਾ ਰੋਗ ਤੇਜ਼ੀ ਨਾਲ...

    More like this