ਲੁਧਿਆਣਾ (ਹਿਤੇਸ਼) – ਜੱਸੀਆਂ ਇਲਾਕੇ ‘ਚ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਕੇ ਬਣਾਈਆਂ ਝੁੱਗੀਆਂ ਨੂੰ ਨਗਰ ਨਿਗਮ ਨੇ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਹਟਾ ਦਿੱਤਾ। ਪਹਿਲਾਂ ਵੀ ਦੋ ਵਾਰੀ ਇਹ ਡਰਾਈਵ ਚਲਾਈ ਗਈ ਸੀ ਪਰ ਵਿਰੋਧ ਦੇ ਕਾਰਨ ਅਸਫਲ ਰਹੀ।ਇਸ ਵਾਰੀ ਨਗਰ ਨਿਗਮ ਨੇ ਤਹਿਬਾਜ਼ਾਰੀ ਬ੍ਰਾਂਚ ਅਤੇ ਚਾਰੇ ਜ਼ੋਨਾਂ ਦੀ ਟੀਮ ਨੂੰ ਸਵੇਰੇ 5 ਵਜੇ ਮੌਕੇ ‘ਤੇ ਬੁਲਾਇਆ। ਇਨ੍ਹਾਂ ਟੀਮਾਂ ਨੇ ਪੁਲਸ ਦੀ ਸੁਰੱਖਿਆ ‘ਚ ਝੁੱਗੀਆਂ ਨੂੰ ਹਟਾ ਦਿੱਤਾ, ਜਿੱਥੇ ਬਿਜਲੀ ਦੇ ਕਨੈਕਸ਼ਨ ਵੀ ਲੱਗੇ ਹੋਏ ਸਨ। ਪਹਿਲਾਂ ਕਈ ਵਾਰੀ ਬਸਤੀਵਾਸੀਆਂ ਨੇ ਪੰਚਾਇਤੀ ਜ਼ਮੀਨ ਹੋਣ ਦਾ ਦਲੀਲ ਦੇ ਕੇ ਕਾਰਵਾਈ ਰੁਕਵਾ ਦਿੱਤੀ ਸੀ, ਪਰ ਇਸ ਵਾਰੀ ਨਗਰ ਨਿਗਮ ਨੇ ਠੋਸ ਤਿਆਰੀ ਕਰਕੇ ਇਹ ਕਬਜ਼ੇ