back to top
More
    Homeajnalaਐਮ.ਪੀ. ਗੁਰਜੀਤ ਸਿੰਘ ਔਜਲਾ ਖੁਦ ਟਰੈਕਟਰ ਚਲਾ ਕੇ ਅਜਨਾਲਾ ਦੇ ਆਖਰੀ ਪਿੰਡ...

    ਐਮ.ਪੀ. ਗੁਰਜੀਤ ਸਿੰਘ ਔਜਲਾ ਖੁਦ ਟਰੈਕਟਰ ਚਲਾ ਕੇ ਅਜਨਾਲਾ ਦੇ ਆਖਰੀ ਪਿੰਡ ਬਾਉਲੀ ਪਹੁੰਚੇ, ਕਿਹਾ – ਭ੍ਰਿਸ਼ਟ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਡੁੱਬਿਆ ਪੰਜਾਬ…

    Published on

    ਅੰਮ੍ਰਿਤਸਰ :
    ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ, ਉੱਥੇ ਹੀ ਕਈ ਪਿੰਡ ਅਜੇ ਵੀ ਪਾਣੀ ਨਾਲ ਘਿਰੇ ਹੋਏ ਹਨ। ਹੜ੍ਹ ਦੀ ਭਿਆਨਕਤਾ ਅਤੇ ਸਰਕਾਰ ਦੇ ਅਣਗਹਿਲੇ ਰਵੱਈਏ ਨੂੰ ਬੇਨਕਾਬ ਕਰਦਿਆਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ੁੱਕਰਵਾਰ ਨੂੰ ਅਜਨਾਲਾ ਹਲਕੇ ਦੇ ਆਖਰੀ ਪਿੰਡ ਬਾਉਲੀ ਦਾ ਦੌਰਾ ਕੀਤਾ। ਖ਼ਾਸ ਗੱਲ ਇਹ ਰਹੀ ਕਿ ਉਹ ਖ਼ੁਦ ਟਰੈਕਟਰ ਚਲਾ ਕੇ ਇਨ੍ਹਾਂ ਟੁੱਟੀਆਂ-ਫੁੱਟੀਆਂ ਅਤੇ ਪਾਣੀ ਨਾਲ ਭਰੀਆਂ ਸੜਕਾਂ ਰਾਹੀਂ ਪਿੰਡ ਤੱਕ ਪਹੁੰਚੇ।

    ਪਿੰਡ ਬਾਉਲੀ ਦੀ ਸਥਿਤੀ ਬਹੁਤ ਹੀ ਨਾਜ਼ੁਕ ਦੱਸੀ ਜਾ ਰਹੀ ਹੈ। ਇੱਥੇ ਪਾਣੀ ਦਾ ਪੱਧਰ ਅਜੇ ਵੀ ਉੱਚਾ ਹੈ, ਘਰਾਂ ਦੇ ਆਲੇ-ਦੁਆਲੇ ਪਾਣੀ ਭਰਿਆ ਹੋਇਆ ਹੈ ਅਤੇ ਖੇਤ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਆਉਣ ਤੋਂ ਬਾਅਦ ਅਜੇ ਤੱਕ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਨਾ ਹੀ ਕੋਈ ਵੱਡੀ ਸਮਾਜ ਸੇਵੀ ਸੰਸਥਾ ਇੱਥੇ ਪਹੁੰਚੀ ਹੈ। ਇਹ ਪਹਿਲੀ ਵਾਰ ਸੀ ਜਦੋਂ ਕੋਈ ਜਨ ਪ੍ਰਤੀਨਿਧੀ, ਖ਼ਾਸ ਕਰਕੇ ਸੰਸਦ ਮੈਂਬਰ, ਉਨ੍ਹਾਂ ਦੀ ਦੁਖ-ਤਕਲੀਫ਼ ਸੁਣਨ ਲਈ ਪਿੰਡ ਵਿੱਚ ਪਹੁੰਚਿਆ।

    ਔਜਲਾ ਨੇ ਪਿੰਡ ਦਾ ਜਾਇਜ਼ਾ ਲੈਂਦੇ ਹੋਏ ਗੁੱਸਾ ਜ਼ਾਹਿਰ ਕੀਤਾ ਅਤੇ ਸਿੱਧਾ ਦੋਸ਼ ਭ੍ਰਿਸ਼ਟ ਅਧਿਕਾਰੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਰਾਵੀ ਦਰਿਆ, ਸੱਕੀ ਨਾਲੇ ਅਤੇ ਨੋਮੀਨ ਛੋਟੇ ਨਾਲੇ ਦੇ ਟੁੱਟ ਜਾਣ ਕਾਰਨ ਇਲਾਕੇ ਵਿੱਚ ਪਾਣੀ ਦਾਖ਼ਲ ਹੋਇਆ ਹੈ। ਇਹਨਾਂ ਨਾਲਿਆਂ ਦੀ ਮੁਰੰਮਤ ਤੇ ਦੇਖਭਾਲ ਅਧਿਕਾਰੀਆਂ ਦਾ ਕੰਮ ਸੀ, ਪਰ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਅੱਜ ਪੂਰਾ ਪਿੰਡ ਡੁੱਬ ਰਿਹਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਦੋ ਸਾਲ ਪਹਿਲਾਂ ਵੀ 50 ਮੱਝਾਂ ਇਸੇ ਤਰ੍ਹਾਂ ਪਾਣੀ ਵਿੱਚ ਡੁੱਬ ਕੇ ਮਰ ਗਈਆਂ ਸਨ, ਪਰ ਫਿਰ ਵੀ ਕਿਸੇ ਨੇ ਕੋਈ ਸਿੱਖ ਨਹੀਂ ਲਈ।

    ਪਿੰਡ ਵਾਸੀਆਂ ਨੇ ਔਜਲਾ ਦੇ ਸਾਹਮਣੇ ਆਪਣੀ ਮਜ਼ਬੂਰੀ ਦੱਸੀ ਕਿ 12 ਦਿਨਾਂ ਤੋਂ ਪਾਣੀ ਪਿੰਡ ਵਿੱਚ ਖੜ੍ਹਾ ਹੈ। ਨਾ ਹੀ ਨਿਕਾਸੀ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਨਾ ਹੀ ਕੋਈ ਰਾਹਤ। ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਆਪਣੀ ਮਿਹਨਤ ਨਾਲ ਖੇਤਾਂ ਵਿੱਚ ਬੀਜਿਆ ਸੀ, ਪਰ ਹੁਣ ਸੜੀ ਹੋਈ ਫਸਲ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤਬਾਹ ਹੋ ਰਹੀ ਹੈ।

    ਔਜਲਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪ ਰਾਹਤ ਸਮੱਗਰੀ ਭੇਜਣਗੇ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਤਿੰਨ ਤੋਂ ਚਾਰ ਟਰਾਲੀਆਂ ਭਰੀਆਂ ਰਾਹਤ ਸਮੱਗਰੀ ਨਾਲ ਇੱਥੇ ਭੇਜੀਆਂ ਜਾਣਗੀਆਂ। ਉਨ੍ਹਾਂ ਨੇ ਸੰਗਤ ਅਤੇ ਹੋਰ ਸਮਾਜਿਕ ਸੰਗਠਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨ।

    ਸੜਕਾਂ ਦੀ ਹਾਲਤ ਬਾਰੇ ਗੱਲ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਫਤਿਹਗੜ੍ਹ ਚੂੜੀਆਂ ਤੋਂ ਬਾਉਲੀ ਆਉਣ ਵਾਲੀ ਮੁੱਖ ਸੜਕ ਪੂਰੀ ਤਰ੍ਹਾਂ ਟੁੱਟ-ਫੁੱਟ ਚੁੱਕੀ ਹੈ, ਕਈ ਥਾਵਾਂ ‘ਤੇ ਸੜਕਾਂ ਖਤਮ ਹੋ ਗਈਆਂ ਹਨ। ਉਨ੍ਹਾਂ ਨੂੰ ਵੀ ਆਪਣੀ ਟੀਮ ਸਮੇਤ ਪਿੰਡ ਪਹੁੰਚਣ ਵਿੱਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

    ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਅਤੇ ਮੰਗ ਕਰਣਗੇ ਕਿ ਜਲਦੀ ਤੋਂ ਜਲਦੀ ਰਾਹਤ ਪੈਕੇਜ ਜਾਰੀ ਕੀਤਾ ਜਾਵੇ। ਉਨ੍ਹਾਂ ਸਾਫ਼ ਕਿਹਾ ਕਿ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਨੁਕਸਾਨ ਦੀ ਭਰਪਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਜਦੋਂ ਤੱਕ ਸਥਿਤੀ ਆਮ ਨਹੀਂ ਹੁੰਦੀ, ਉਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਰਹਿਣਗੇ।

    ਪਿੰਡ ਦੇ ਲੋਕਾਂ ਨੇ ਔਜਲਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੜ੍ਹ ਆਉਣ ਤੋਂ ਬਾਅਦ ਉਹ ਪਹਿਲੇ ਨੇਤਾ ਹਨ ਜੋ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਵੇਖਣ ਲਈ ਇੱਥੇ ਪਹੁੰਚੇ ਹਨ।

    Latest articles

    ਫਾਜ਼ਿਲਕਾ ਜ਼ਿਲ੍ਹੇ ‘ਚ ਹੜ੍ਹਾਂ ਕਾਰਨ ਭਿਆਨਕ ਤਬਾਹੀ – 6185 ਘਰ ਪਾਣੀ ਹੇਠਾਂ, 123 ਕਿਮੀ ਸੜਕਾਂ ਟੁੱਟੀਆਂ, 18 ਹਜ਼ਾਰ ਏਕੜ ਰਕਬਾ ਪ੍ਰਭਾਵਿਤ…

    ਫਾਜ਼ਿਲਕਾ : ਪੰਜਾਬ ਵਿੱਚ ਆਏ ਹੜ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਮਚਾਈ ਹੈ।...

    ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਵੱਡੀ ਤਲਾਸ਼ੀ ਮੁਹਿੰਮ, 35 ਮੋਬਾਈਲ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ…

    ਤਰਨਤਾਰਨ: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਜੇਲ੍ਹ ਅੰਦਰ...

    ਲਾਲ ਕਿਲ੍ਹੇ ਤੋਂ ਕਰੋੜਾਂ ਦਾ ਕੀਮਤੀ ਕਲਸ਼ ਚੋਰੀ, ਸੁਰੱਖਿਆ ‘ਤੇ ਵੱਡੇ ਸਵਾਲ…

    ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਅਤੇ ਇਤਿਹਾਸਕ ਇਮਾਰਤ...

    ਰੱਬ ਮੇਹਰ ਕਰੇ, ਇਹ ਦਾਨ ਨਹੀਂ ਸੇਵਾ ਹੈ: ਅਕਸ਼ੈ ਕੁਮਾਰ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ 5 ਕਰੋੜ ਦੀ ਮਦਦ ਦਾ ਐਲਾਨ…

    ਮੁੰਬਈ : ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ਨੇ ਪੰਜਾਬ ਦੇ ਵੱਡੇ...

    More like this

    ਫਾਜ਼ਿਲਕਾ ਜ਼ਿਲ੍ਹੇ ‘ਚ ਹੜ੍ਹਾਂ ਕਾਰਨ ਭਿਆਨਕ ਤਬਾਹੀ – 6185 ਘਰ ਪਾਣੀ ਹੇਠਾਂ, 123 ਕਿਮੀ ਸੜਕਾਂ ਟੁੱਟੀਆਂ, 18 ਹਜ਼ਾਰ ਏਕੜ ਰਕਬਾ ਪ੍ਰਭਾਵਿਤ…

    ਫਾਜ਼ਿਲਕਾ : ਪੰਜਾਬ ਵਿੱਚ ਆਏ ਹੜ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਮਚਾਈ ਹੈ।...

    ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਵੱਡੀ ਤਲਾਸ਼ੀ ਮੁਹਿੰਮ, 35 ਮੋਬਾਈਲ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ…

    ਤਰਨਤਾਰਨ: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਜੇਲ੍ਹ ਅੰਦਰ...

    ਲਾਲ ਕਿਲ੍ਹੇ ਤੋਂ ਕਰੋੜਾਂ ਦਾ ਕੀਮਤੀ ਕਲਸ਼ ਚੋਰੀ, ਸੁਰੱਖਿਆ ‘ਤੇ ਵੱਡੇ ਸਵਾਲ…

    ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਅਤੇ ਇਤਿਹਾਸਕ ਇਮਾਰਤ...