Site icon Punjab Mirror

300 ਤੋਂ ਵੱਧ ਲੋਕਾਂ ਦੀ ਮੌ.ਤ ਅਫਰੀਕੀ ਦੇਸ਼ ਮਲਾਵੀ ‘ਚ ਚੱਕਰਵਾਤੀ ਤੂਫਾਨ Freddy ਨੇ ਮਚਾਈ ਤਬਾਹੀ

ਸਿਰਫ ਦੋ ਕਰੋੜ ਦੀ ਆਬਾਦੀ ਵਾਲੇ ਗਰੀਬ ਅਫਰੀਕੀ ਦੇਸ਼ ਮਲਾਵੀ ‘ਤੇ ਮੌਸਮ ਦੀ ਮਾਰ ਮੁਸੀਬਤ ਬਣ ਕੇ ਟੁੱਟੀ ਹੈ । ਇਸ ਲੈਂਡਲਾਕਡ ਦੇਸ਼ ਵਿੱਚ ਹਾਲ ਹੀ ਵਿੱਚ ਆਏ ਚੱਕਰਵਾਤ ਤੂਫ਼ਾਨ ਫਰੈਡੀ ਨੇ ਭਿਆਨਕ ਤਬਾਹੀ ਮਚਾਈ ਹੈ । ਜਿਸ ਵਿੱਚ ਹੁਣ ਤੱਕ 326 ਲੋਕਾਂ ਦੀ ਮੌ.ਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹੀਂ ਦਿਨੀਂ ਮਲਾਵੀ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਤੂਫਾਨ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਮੀਂਹ ਅਤੇ ਹੜ੍ਹਾਂ ਕਾਰਨ ਕਈ ਸੜਕਾਂ ਜ਼ਮੀਨ ਵਿੱਚ ਧਸ ਗਈਆਂ ਹਨ ।

ਤੂਫਾਨ ਦਾ ਸਭ ਤੋਂ ਵੱਧ ਪ੍ਰਭਾਵ ਬਲੈਂਟਾਇਰ ਸ਼ਹਿਰ ਦੇ ਆਸਪਾਸ ਦੇਖਿਆ ਗਿਆ ਹੈ । ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਅਨੁਸਾਰ ਫਰੈਡੀ ਦੱਖਣੀ ਗੋਲਾਅਰਧ ਵਿੱਚ ਹੁਣ ਤੱਕ ਆਏ ਤੂਫ਼ਾਨਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੋ ਸਕਦਾ ਹੈ । ਇਹ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਗਰਮ ਖੰਡੀ ਚੱਕਰਵਾਤ ਵੀ ਮੰਨਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਇਸ ਭਿਆਨਕ ਤੂਫਾਨ ਨੇ ਮੱਧ ਮੋਜ਼ਾਮਬਿਕ ਨੂੰ ਤਬਾਹ ਕਰ ਦਿੱਤਾ ਹੈ । ਤੂਫਾਨ ਦਾ ਰੂਪ ਇੰਨਾ ਭਿਆਨਕ ਹੈ ਕਿ ਇਮਾਰਤਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਜ਼ਮੀਨ ਖਿਸਕਣ ਕਾਰਨ ਮਲਾਵੀ ਵਾਲੇ ਪਾਸੇ ਕਵਿਲੀਮਨ ਬੰਦਰਗਾਹ ਦੇ ਆਲੇ-ਦੁਆਲੇ ਹੜ੍ਹ ਦੀ ਸਥਿਤੀ ਬਣ ਗਈ ਹੈ । ਮਲਾਵੀ ਆਪਣੇ ਇਤਿਹਾਸ ਦੇ ਸਭ ਤੋਂ ਘਾਤਕ ਹੈਜ਼ੇ ਦੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਫਰੈਡੀ ਕਾਰਨ ਭਾਰੀ ਮੀਂਹ ਕਾਰਨ ਸਥਿਤੀ ਹੋਰ ਵਿਗੜ ਸਕਦੀ ਹੈ।

Exit mobile version