Site icon Punjab Mirror

1100 ਤੋਂ ਵੱਧ ਟ੍ਰੇਨਾਂ ਨੂੰ ਕੀਤਾ ਰੱਦ ,ਬਿਜਲੀ ਸੰਕਟ ਨਾਲ ਨਿਪਟਣ ਲਈ ਰੇਲਵੇ ਨੇ ਲਿਆ ਵੱਡਾ ਫੈਸਲਾ,

ਦੇਸ਼ ਵਿਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਅਗਲੇ 20 ਦਿਨਾਂ ਤੱਕ ਰੇਲਵੇ ਨੇ ਘੱਟ ਤੋਂ ਘੱਟ 1100 ਟ੍ਰੇਨਾਂ ਨੂੰ ਰੱਦ ਕੀਤਾ ਹੈ। ਰੇਲਵੇ ਦੇ ਇਸ ਫੈਸਲੇ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਰੇਲਵੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਕੋਲੇ ਦੀ ਸਪਲਾਈ ਲਈ ਮਾਲਗੱਡੀ ਤੋਂ 15 ਫੀਸਦੀ ਵਾਧੂ ਕੋਲੇ ਦੀ ਢੁਆਈ ਕਰ ਰਿਹਾ ਹੈ। ਦੇਸ਼ ਵਿਚ ਕੋਲੇ ਦੀ ਢੁਆਈ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਕਈ ਪੈਸੰਜਰ ਤੇ ਐਕਸਪ੍ਰੈਸ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ।

ਰੇਲਵੇ ਨੇ ਮਈ ਮਹੀਨੇ ਤੱਕ ਘੱਟ ਤੋਂ ਘੱਟ 1100 ਟ੍ਰੇਨਾਂ ਨੂੰ ਕੈਂਸਲ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿਚ 500 ਐਕਸਪ੍ਰੈਸ ਟ੍ਰੇਨਾਂ ਹਨ ਅਤੇ 580 ਪੈਸੰਜਰ ਟ੍ਰੇਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੇਸ਼ ਦੇ ਕਈ ਸੂਬੇ ਇਸ ਸਮੇਂ ਬਿਜਲੀ ਸੰਕਟ ਨਾਲ ਜੂਝ ਰਹੇ ਹਨ। ਬਿਜਲੀ ਸੰਕਟ ਨੂੰ ਦੂਰ ਕਰਨ ਲਈ ਰੇਲਵੇ ਨੇ ਆਪਣੀਆਂ ਮਾਲਗੱਡੀਆਂ ਤੋਂ ਵੱਧ ਤੋਂ ਵਧ ਮਾਲ ਢੁਆਈ ਕਰਵਾ ਰਿਹਾ ਹੈ। ਕੋਲਾ ਉਤਪਾਦਕ ਸੂਬੇ ਜਿਵੇਂ ਓਡੀਸ਼ਾ, ਮੱਧਪ੍ਰਦੇਸ਼, ਝਾਰਖੰਡ ਤੇ ਛੱਤੀਸਗੜ੍ਹ ਵਰਗੇ ਸੂਬਿਆਂ ਦੇ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੂਬੇ ਦੀਆਂ ਟ੍ਰੇਨਾਂ ਨੂੰ ਵੱਡੀ ਗਿਣਤੀ ਵਿਚ ਕੈਂਸਲ ਕੀਤਾ ਗਿਆ ਹੈ ਦੇਸ਼ ਦੇ ਕਈ ਸੂਬੇ ਜਿਵੇਂ ਉੱਤਰ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼, ਤਮਿਲਨਾਡੂ, ਝਾਰਖੰਡ, ਦਿੱਲੀ ਵਰਗੇ ਕਈ ਸੂਬੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

Exit mobile version