ਪੰਜਾਬ ਸਰਕਾਰ ਨੇ ਇਹ ਫੈਂਸਲਾ ਲਿਆ ਹੈ ਕਿ ਮੈਡੀਕਲ ਕਾਲਜਾਂ ਵਿਚ ਇੰਟਰਨ ਕਰ ਰਹੇ ਵਿਦਿਆਰਥੀਆਂ ਦੀ ਤਨਖਾਹ ਵਧਾ ਦਿਤੀ ਜਾਵੇਗੀ।ਹੁਣ ਤੋਂ ਉਨ੍ਹਾਂ ਨੂੰ ਹਰ ਮਹੀਨੇ ₹15 ਹਜ਼ਾਰ ਦੀ ਥਾਂ ₹22 ਹਜ਼ਾਰ ਮਿਲਣਗੇ। ਜੋ ਵਿਦਿਆਰਥੀਆਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਹਨ,ਉਨ੍ਹਾਂ ਨੂੰ ਪਹਿਲੇ,ਦੂਜੇ ਅਤੇ ਤੀਜੇ ਸਾਲ ਕ੍ਰਮਵਾਰ ਤਨਖ਼ਾਹ₹76 ਹਜ਼ਾਰ, ₹77 ਹਜ਼ਾਰ ਤੇ ₹78 ਹਜ਼ਾਰ ਮਿਲੇਗੀ ਅਤੇ ਸੀਨੀਅਰ ਡਾਕਟਰਾਂ ਨੂੰ ਤਨਖ਼ਾਹ ₹92ਹਜ਼ਾਰ,₹93 ਹਜ਼ਾਰ ਅਤੇ ₹94 ਹਜ਼ਾਰ ਤੱਕ ਦਿਤੀ ਜਾਵੇਗੀ।ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਇਹ ਕਿਹਾ ਹੈ ਕਿ ਫਿਰ ਤੋਂ ਪਹਿਲਾ ਵਾਂਗ ਸਾਰੇ ਮੈਡੀਕਲ ਹਸਪਤਾਲਾਂ ‘ਚ ਆਮ ਲੋਕਾਂ ਲਈ ਸੇਵਾਵਾਂ ਸ਼ੁਰੂ ਕਰ ਦਿਤੀਆਂ ਗਇਆ ਹਨ।ਉਨ੍ਹਾਂ ਦੇ ਬੋਲ ਇਹ ਹਨ ਕਿ ਪਹਿਲਾ ਵਾਂਗ ਹੀ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਮਿਲਣਗੀਆਂ।
ਸੀਐਮ ਨੇ ਖੁਦ ਮਾਮਲੇ ਦਾ ਲਿਆ ਨੋਟਿਸ
ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਦੇ ਜੂਨੀਅਰ ਡਾਕਟਰ ਹੜਤਾਲ ‘ਤੇ ਚਲੇ ਗਏ ਸਨ। ਇਸ ਮੌਕਾ ਦਾ ਲਾਭ ਵਿਰੋਧੀ ਧਿਰ ਵੀ ਉਠਾ ਰਹੀ ਸੀ ਅਤੇ ਇਹ ਮੁੱਦਾ ਬਹੁਤ ਤੇਜ਼ੀ ਨਾਲ ਉਭਾਰ ਰਹੀ ਸੀ।ਇਸ ਲਈ ਫਿਰ ਡਾ.ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਹਨ ਉਨ੍ਹਾਂ ਨੇ ਖੁਦ ਮਾਮਲੇ ਦਾ ਨੋਟਿਸ ਲਿਆ ਤੇ ਫਿਰ ਇੰਟਰਨਾ ਨਾਲ ਮੀਟਿੰਗ ਕੀਤੀ।ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਹੁਤ ਸਮੇ ਤੋਂ ਸਟਾਈਪੈਂਡ ਵਾਧੇ ਅਤੇ ਪੇ ਰਿਵੀਜ਼ਨ ਦੀ ਗੱਲ ਚੱਲ ਰਹੀ ਸੀ ਅਤੇ ਇਹ ਮਾਮਲਾ ਸਰਕਾਰ ਦੇ ਵਿਚਾਰਧੀਨ ਸੀ।
ਜੱਦ ਇਹ ਗੱਲ ਦਾ ਪਤਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੱਗਿਆ ਤੇ ਉਨ੍ਹਾਂ ਨੇ ਤੁਰੰਤ ਕਿਹਾ ਕਿ, “ਡਾਕਟਰ ਸਾਹਿਬ, ਉਨ੍ਹਾਂ ਲੋਕਾਂ ਨੂੰ ਬੁਲਾਓ।”
ਵਿੱਤ ਮੰਤਰੀ ਦੀ ਮੀਟਿੰਗ ‘ਚ ਹੋਇਆ ਫੈਸਲਾ
ਇਸ ਤੋਂ ਬਾਅਦ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਬੁਲਾਇਆ ਗਿਆ।ਫਿਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਮੀਟਿੰਗ ਹੋਈ, ਅਤੇ ਫਿਰ ਹਰ ਇਕ ਮੁੱਦੇ ਤਾ ਗੱਲ ਕੀਤੀ ਗਈ ।ਇਸ ਮੀਟਿੰਗ ਵਿਚ ਸਟਾਈਪੈਂਡ ਵਧਾਉਣ ਤੇ ਮੋਹਰ ਲਾਈ ਗਈ।ਹੁਣ ਸਾਰੇ ਡਾਕਟਰ ਇਹ ਫੈਂਸਲਾ ਤੇ ਪਹੁੰਚੇ ਹਨ ਕਿ ਉਹ ਆਪਣੀ ਹੜਤਾਲ ਵਾਪਿਸ ਲੈ ਰਹੇ ਹਨ।ਹੁਣ ਓ.ਪੀ.ਡੀ. ਅਤੇ ਓਪਰੇਸ਼ਨ ਥੀਏਟਰ ਸਧਾਰਣ ਢੰਗ ਨਾਲ ਚੱਲ ਰਹੇ ਹਨ।