ਲੁਧਿਆਣਾ – ਟਿੱਬਾ ਰੋਡ ‘ਤੇ ਇਕ ਸਿੰਥੈਟਿਕ ਸਟੋਰ ‘ਚ ਚੋਰਾਂ ਵੱਲੋਂ 8 ਤੋਂ 9 ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਗਈ। ਦੁਕਾਨ ਮਾਲਕ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6 ਵਜੇ ਸੂਚਨਾ ਮਿਲੀ। ਜਦੋਂ ਉਨ੍ਹਾਂ ਨੇ ਦੁਕਾਨ ਖੋਲੀ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਬੰਦ ਸੀ।ਚੋਰ ਕੱਟਰ ਦੀ ਮਦਦ ਨਾਲ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਰਾਤ ਦੇ ਸਮੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਦੇ ਨੇੜਲੇ ਸਿਸੀਟੀਵੀ ਕੈਮਰਿਆਂ ਵਿੱਚ ਚੋਰ ਕੈਦ ਹੋ ਚੁੱਕੇ ਹਨ। ਮਾਮਲੇ ਦੀ ਸ਼ਿਕਾਇਤ ਥਾਣਾ ਟਿੱਬਾ ਰੋਡ ਵਿੱਚ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਜਾਂਚ ‘ਚ ਜੁਟ ਗਈ ਹੈ।