ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ। ਇਸ ਫੇਰਬਦਲ ਵਿੱਚ ਚਾਰ ਆਈਪੀਐਸ ਅਧਿਕਾਰੀ ਸਮੇਤ 51 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਈਪੀਐਸ ਗੁਰਦਿਆਲ ਸਿੰਘ ਨੂੰ ਆਈਜੀਪੀ ਇੰਟੈਲੀਜੈਂਸ ਪੰਜਾਬ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।
ਆਈਪੀਐਸ ਡਾ. ਐਸ. ਬੂਪਥੀ ਨੂੰ ਆਈਜੀਪੀ ਪ੍ਰੋਵਿਜ਼ਨਿੰਗ ਦਾ ਚਾਰਜ ਸੌਂਪਿਆ ਗਿਆ ਹੈ। ਇਸ ਦੇ ਨਾਲ, ਆਈਪੀਐਸ ਸਿਰੀਵੇਨੇਲਾ ਨੂੰ ਐਸਪੀ ਸਿਟੀ ਮੋਹਾਲੀ ਤੋਂ ਤਬਾਦਲਾ ਕਰਕੇ ਏਡੀਸੀਪੀ-2 ਅੰਮ੍ਰਿਤਸਰ ਤਾਇਨਾਤ ਕੀਤਾ ਗਿਆ, ਜਦਕਿ ਦਿਲਪ੍ਰੀਤ ਸਿੰਘ ਨੂੰ ਐਸਪੀ ਹੈੱਡਕੁਆਰਟਰ ਸੰਗਰੂਰ ਤੋਂ ਤਬਾਦਲਾ ਕਰਕੇ ਐਸਪੀ ਸਿਟੀ ਮੋਹਾਲੀ ਦਾ ਚਾਰਜ ਦਿੱਤਾ ਗਿਆ।
ਇਸ ਫੇਰਬਦਲ ਦੇ ਅਧੀਨ, ਪੀਪੀਐਸ ਪੱਧਰ ਦੇ ਅਧਿਕਾਰੀਆਂ ਨੂੰ ਵੀ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਤਬਾਦਲੇ ਕੀਤਾ ਗਿਆ ਹੈ। ਇਸ ਸਬੰਧੀ ਆਦੇਸ਼ ਗ੍ਰਹਿ ਵਿਭਾਗ ਦੇ ਅਤਿਰਿਕਤ ਮੁੱਖ ਸਕੱਤਰ ਆਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ ਹਨ।
ਪੰਜਾਬ ਵਿੱਚ ਆਈਪੀਐਸ ਅਤੇ ਡੀਐਸਪੀ ਅਧਿਕਾਰੀਆਂ ਦੇ ਤਬਾਦਲੇ:
ਡਿਪਾਰਟਮੈਂਟ ਵੱਲੋਂ ਕਿਹਾ ਗਿਆ ਕਿ 5 ਆਈਪੀਐਸ ਸਮੇਤ 133 ਡੀਐਸਪੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਤਬਾਦਲੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਕੀਤੇ ਗਏ ਹਨ।
ਆਦੇਸ਼ਾਂ ਅਨੁਸਾਰ, ਆਈਪੀਐਸ ਅਧਿਕਾਰੀ ਅਸ਼ੋਕ ਮੀਣਾ ਨੂੰ ਬੇਸਿਕ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਏਐਸਪੀ ਸਬ ਡਿਵਿਜ਼ਨ ਨੌਰਥ ਜਲੰਧਰ ਤਾਇਨਾਤ ਕੀਤਾ ਗਿਆ। ਇਸੇ ਤਰ੍ਹਾਂ, ਧਰਾਵਥ ਸਾਈ ਪ੍ਰਕਾਸ਼ ਨੂੰ ਏਐਸਪੀ ਇੰਟੈਲੀਜੈਂਸ ਵਿੰਗ, ਅਨੁਭਵ ਜੈਨ ਨੂੰ ਏਐਸਪੀ ਸਬ ਡਿਵਿਜ਼ਨ ਈਸਟ ਅੰਮ੍ਰਿਤਸਰ, ਗਜਲਪ੍ਰੀਤ ਕੌਰ ਨੂੰ ਏਐਸਪੀ ਸਬ ਡਿਵਿਜ਼ਨ ਜੀਰਕਪੁਰ, ਅਤੇ ਧੀਰੇਂਦਰ ਵਰਮਾ ਨੂੰ ਏਐਸਪੀ ਸਬ ਡਿਵਿਜ਼ਨ ਸਲਤਾਨਪੁਰ ਲੋਧੀ ਵਿੱਚ ਤਾਇਨਾਤ ਕੀਤਾ ਗਿਆ।
ਇਸੇ ਤਰ੍ਹਾਂ, ਆਤਿਸ਼ ਭਾਟੀਆ ਦਾ ਤਬਾਦਲਾ ਏਸੀਪੀ ਨਾਰਥ ਜਲੰਧਰ ਤੋਂ ਕਰਕੇ ਡੀਐਸਪੀ ਹੈੱਡਕੁਆਰਟਰ ਮਾਲੇਰਕੋਟਲਾ ਕੀਤਾ ਗਿਆ। ਵਿਜ਼ਿਲੈਂਸ ਬਿਊਰੋ ਵਿੱਚ ਵੀ 5 ਡੀਐਸਪੀ ਦੇ ਤਬਾਦਲੇ ਕੀਤੇ ਗਏ ਹਨ ਅਤੇ ਕੁਝ ਅਧਿਕਾਰੀਆਂ ਨੂੰ ਸੜਕ ਸੁਰੱਖਿਆ ਫੋਰਸ ਵਿੱਚ ਤਾਇਨਾਤ ਕੀਤਾ ਗਿਆ।
ਆਦੇਸ਼ਾਂ ਅਨੁਸਾਰ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣਗੇ। ਪੁਲਿਸ ਅਧਿਕਾਰੀਆਂ ਨੂੰ ਆਪਣੇ ਨਵੇਂ ਪਦਭਾਰ ਨੂੰ ਫੌਰੀ ਤੌਰ ‘ਤੇ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ।