ਲੁਧਿਆਣਾ ਤੋਂ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਐਤਵਾਰ ਨੂੰ ਨਗਰ ਨਿਗਮ ਨੇ ਗਿੱਲ ਰੋਡ (ਵਾਰਡ ਨੰਬਰ 40) ਵਿਖੇ ਇੱਕ ਗੈਰ-ਕਾਨੂੰਨੀ ਸ਼ਰਾਬ ਦੀ ਦੁਕਾਨ ’ਤੇ ਛਾਪਾ ਮਾਰ ਕੇ ਉਸਨੂੰ ਸੀਲ ਕਰ ਦਿੱਤਾ। ਇਹ ਕਾਰਵਾਈ ਡਿਪਟੀ ਮੇਅਰ ਪ੍ਰਿੰਸ ਜੌਹਰ ਵੱਲੋਂ ਮਾਮਲਾ ਉਠਾਉਣ ਤੋਂ ਬਾਅਦ ਹੋਈ।ਪ੍ਰਿੰਸ ਜੌਹਰ ਨੇ ਦੱਸਿਆ ਕਿ ਇਹ ਠੇਕਾ ਮੰਦਰ ਅਤੇ ਪਾਰਕ ਦੇ ਨੇੜੇ ਬਣਾਇਆ ਗਿਆ ਸੀ ਅਤੇ ਇਸ ਥਾਂ ‘ਤੇ ਹਾਈ ਟੈਂਸ਼ਨ ਤਾਰਾਂ ਵੀ ਹਨ, ਜੋ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਸਾਬਤ ਹੋ ਸਕਦਾ ਸੀ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਵਸਨੀਕਾਂ ਨੇ ਵੀ ਇਸ ‘ਤੇ ਚਿੰਤਾ ਜਤਾਈ ਸੀ। ਮਾਮਲਾ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਕੋਲ ਲਿਖਤੀ ਰੂਪ ਵਿੱਚ ਰੱਖਿਆ ਗਿਆ ਸੀ, ਜਿਸ ’ਤੇ ਤੁਰੰਤ ਕਾਰਵਾਈ ਹੋਈ।ਇਸ ਤੁਰੰਤ ਕਦਮ ਲਈ ਇਲਾਕਾ ਵਾਸੀਆਂ ਨੇ ਡਿਪਟੀ ਮੇਅਰ ਅਤੇ ਨਗਰ ਨਿਗਮ ਦੀ ਸਰਾਹਣਾ ਕੀਤੀ।