Site icon Punjab Mirror

ਰਿਕਟਰ ਪੈਮਾਨੇ ‘ਤੇ 3.6 ਰਹੀ ਤੀਬਰਤਾ , ਭੂਚਾਲ ਦੇ ਝਟਕਿਆਂ ਨਾਲ ਹਿੱਲੀ ਜੰਮੂ-ਕਸ਼ਮੀਰ ਦੀ ਧਰਤੀ

ਜੰਮੂ-ਕਸ਼ਮੀਰ ਦੇ ਕਟੜਾ ਤੋਂ 97 ਕਿਲੋਮੀਟਰ ਪੂਰਬ ਵਿੱਚ ਸ਼ੁੱਕਰਵਾਰ ਸਵੇਰੇ 5:01 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਤੀਬਰਤਾ 3.6 ਦਰਜ ਕੀਤੀ ਗਈ, ਹਾਲਾਂਕਿ ਇਸ ਭੂਚਾਲ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਬੀਤੇ ਦਿਨ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਮੇਘਾਲਿਆ ਵਿੱਚ ਬੀਤੇ ਦਿਨ 3.9 ਤੀਬਰਤਾ ਦਾ ਭੂਚਾਲ ਆਇਆ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੀ ਰਿਪੋਰਟ ਅਨੁਸਾਰ ਭੂਚਾਲ ਸਵੇਰੇ ਕਰੀਬ 9.26 ਵਜੇ ਆਇਆ ਅਤੇ ਇਸ ਦਾ ਕੇਂਦਰ ਪੂਰਬੀ ਖਾਸੀ ਪਹਾੜੀਆਂ ‘ਚ 46 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।

ਇਹ ਵੀ ਪੜ੍ਹੋ :ਮੌਤਾਂ ਦਾ ਅੰਕੜਾ 41,000 ਤੋਂ ਪਾਰ ਤੁਰਕੀ-ਸੀਰੀਆ ਭੂਚਾਲ, 100 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ

ਭੂਚਾਲ ਦੇ ਝਟਕੇ ਸ਼ਿਲਾਂਗ, ਪੂਰਬੀ ਖਾਸੀ ਪਹਾੜੀਆਂ ਦੇ ਜ਼ਿਲ੍ਹਾ ਹੈੱਡਕੁਆਰਟਰ, ਰਿ-ਭੋਈ ਅਤੇ ਅਸਾਮ ਦੇ ਕਾਮਰੂਪ ਮੈਟਰੋਪੋਲਿਟਨ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ। ਭੂਚਾਲ ਤੋਂ ਤੁਰੰਤ ਕਿਸੇ ਜਾਨੀ ਜਾਂ ਸੰਪਤੀ ਨੂੰ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ । ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਮੱਧ ਅਸਾਮ ਦੇ ਹੋਜਈ ਨੇੜੇ ਕ੍ਰਮਵਾਰ 4 ਅਤੇ 3.2 ਤੀਬਰਤਾ ਦੇ ਦੋ ਭੂਚਾਲਾਂ ਦੀ ਰਿਪੋਰਟ ਕੀਤੀ ਗਈ ਸੀ।

Exit mobile version