ਲੁਧਿਆਣਾ ਦੇ ਕਰਤਾਰ ਨਗਰ ਇਲਾਕੇ ‘ਚ ਇੱਕ 7 ਮਹੀਨੇ ਦੀ ਬੱਚੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਬੱਚੀ ਘਰ ਵਿੱਚ ਪਰਿਵਾਰ ਨਾਲ ਹੀ ਸੌ ਰਹੀ ਸੀ। ਇਸ ਦੌਰਾਨ ਬੱਚੀ ਦਾ ਪਿਤਾ ਗੁਰਪ੍ਰੀਤ ਸਿੰਘ ਕਿਸੇ ਕੰਮ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ।ਅਧੀ ਰਾਤ ਨੂੰ ਜਦ ਪਰਿਵਾਰ ਦੇ ਜਾਗਣ ਤੇ ਪਤਾ ਲੱਗਾ ਕਿ ਬੱਚੀ ਰੁਚੀ ਆਪਣੇ ਸਥਾਨ ‘ਤੇ ਨਹੀਂ ਸੀ, ਤਾਂ ਉਹਨਾਂ ਨੇ ਉਸਨੂੰ ਹਰ ਥਾਂ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਬੱਚੀ ਨਹੀਂ ਮਿਲੀ। ਸਵੇਰੇ 4 ਵਜੇ ਗੁਰਪ੍ਰੀਤ ਸਿੰਘ ਨੂੰ ਪਰਿਵਾਰ ਦਾ ਫ਼ੋਨ ਆਇਆ ਅਤੇ ਉਹ ਤੁਰੰਤ ਘਰ ਆਇਆ। ਘਰ ਆ ਕੇ ਵੀ ਬੱਚੀ ਦਾ ਕੋਈ ਪਤਾ ਨਹੀਂ ਲੱਗਿਆ।
ਉਹਨਾਂ ਨੇ ਆਸ-ਪਾਸ ਦੇ ਘਰਾਂ ਅਤੇ ਗਲੀ ਵਿਚ ਵੀ ਬੱਚੀ ਨੂੰ ਲੱਭਿਆ, ਪਰ ਕੋਈ ਸਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਾਡਲ ਟਾਊਨ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੋ ਸਕਦਾ ਹੈ। ਪੁਲਿਸ ਨੇ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ‘ਤੇ ਵੀ ਕੁਝ ਸ਼ੱਕ ਜਤਾਇਆ ਹੈ।