Site icon Punjab Mirror

LPG Price: ਕਭੀ ਖੁਸ਼ੀ ਕਭੀ ਗਮ ! ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਹੋ ਗਏ ਹਨ। ਸਸਤਾ ਹੋਇਆ ਗੈਸ ਸਿਲੰਡਰ ਪਰ ਕੁਦਰਤੀ ਗੈਸ ਦੀ ਕੀਮਤ ‘ਚ ਰਿਕਾਰਡ ਵਾਧਾ

LPG Cylinder Price: ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਹੋ ਗਏ ਹਨ। LPG ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ।

LPG Cylinder Price: ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਹੋ ਗਏ ਹਨ। LPG ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ। 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 1 ਅਕਤੂਬਰ ਤੋਂ 25.50 ਰੁਪਏ ਸਸਤਾ ਹੋ ਗਿਆ ਹੈ। ਇਸ ਕਟੌਤੀ ਤੋਂ ਬਾਅਦ ਦਿੱਲੀ ‘ਚ ਇਸ ਦੀ ਕੀਮਤ 1859.50 ਰੁਪਏ ‘ਤੇ ਆ ਗਈ ਹੈ। ਪਹਿਲਾਂ ਇਹ 1885 ਰੁਪਏ ਵਿੱਚ ਉਪਲਬਧ ਸੀ।

ਕਮਰਸ਼ੀਅਲ ਸਿਲੰਡਰ ਦੀ ਕੀਮਤ ਲਗਾਤਾਰ ਛੇਵੇਂ ਮਹੀਨੇ ਘਟਾਈ ਗਈ ਹੈ। ਮਈ ‘ਚ ਇਸ ਦੀ ਕੀਮਤ 2354 ਰੁਪਏ ਤੱਕ ਪਹੁੰਚ ਗਈ ਸੀ ਪਰ ਉਦੋਂ ਤੋਂ ਇਸ ‘ਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਣ ਨਾਲ ਬਾਹਰ ਖਾਣਾ-ਪੀਣਾ ਸਸਤਾ ਹੋ ਸਕਦਾ ਹੈ। ਇਸ ਦੀ ਵਰਤੋਂ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵਿੱਚ ਕੀਤੀ ਜਾਂਦੀ ਹੈ।

ਕੋਲਕਾਤਾ ‘ਚ 19 ਕਿਲੋ ਦੇ ਸਿਲੰਡਰ ਦੀ ਕੀਮਤ ਪਹਿਲਾਂ 1995.50 ਰੁਪਏ ਸੀ ਜੋ ਹੁਣ 1959.00 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ‘ਚ ਵਪਾਰਕ ਸਿਲੰਡਰ ਦੀ ਕੀਮਤ 1811.50 ਰੁਪਏ ਅਤੇ ਚੇਨਈ ‘ਚ 2009 ਰੁਪਏ ‘ਤੇ ਆ ਗਈ ਹੈ। ਹਾਲਾਂਕਿ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੀ ਕੀਮਤ 6 ਜੁਲਾਈ ਨੂੰ 50 ਰੁਪਏ ਵਧਾਈ ਗਈ ਸੀ।

14.2 ਕਿਲੋ ਦਾ ਘਰੇਲੂ ਐਲਪੀਜੀ ਸਿਲੰਡਰ ਦਿੱਲੀ ਵਿੱਚ 1053 ਰੁਪਏ, ਮੁੰਬਈ ਵਿੱਚ 1052.50 ਰੁਪਏ, ਕੋਲਕਾਤਾ ਵਿੱਚ 1079 ਰੁਪਏ ਅਤੇ ਚੇਨਈ ਵਿੱਚ 1068.50 ਰੁਪਏ ਵਿੱਚ ਉਪਲਬਧ ਹੈ। ਮਈ ‘ਚ ਇਸ ਦੀ ਕੀਮਤ ਦੋ ਵਾਰ ਵਾਧਾ ਕੀਤਾ ਗਿਆ ਸੀ। 7 ਮਈ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਕੁਦਰਤੀ ਗੈਸ ਦੀਆਂ ਕੀਮਤਾਂ ‘ਚ ਵਾਧਾ

ਵਿਸ਼ਵ ਪੱਧਰ ‘ਤੇ ਊਰਜਾ ਦੀਆਂ ਕੀਮਤਾਂ ‘ਚ ਉਛਾਲ ਦੇ ਦੌਰਾਨ ਸ਼ੁੱਕਰਵਾਰ ਨੂੰ ਕੁਦਰਤੀ ਗੈਸ ਦੀਆਂ ਕੀਮਤਾਂ (Natural gas price hiked) ‘ਚ ਰਿਕਾਰਡ 40 ਫੀਸਦੀ ਦਾ ਵਾਧਾ ਕੀਤਾ ਗਿਆ। ਇਸ ਕਾਰਨ ਦੇਸ਼ ਵਿੱਚ ਬਿਜਲੀ ਉਤਪਾਦਨ, ਖਾਦ ਬਣਾਉਣ ਅਤੇ ਵਾਹਨ ਚਲਾਉਣ ਲਈ ਵਰਤੀ ਜਾਣ ਵਾਲੀ ਗੈਸ ਮਹਿੰਗੀ ਹੋਣ ਦੀ ਸੰਭਾਵਨਾ ਹੈ।

ਤੇਲ ਮੰਤਰਾਲੇ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (PPAC) ਵੱਲੋਂ ਜਾਰੀ ਹੁਕਮਾਂ ਮੁਤਾਬਕ ਪੁਰਾਣੇ ਗੈਸ ਖੇਤਰਾਂ ਤੋਂ ਪੈਦਾ ਹੋਣ ਵਾਲੀ ਗੈਸ ਲਈ ਅਦਾ ਕੀਤੀ ਜਾਣ ਵਾਲੀ ਦਰ ਮੌਜੂਦਾ 6.1 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ (MBTU) ਤੋਂ ਵਧਾ ਕੇ 8.57 ਡਾਲਰ ਪ੍ਰਤੀ ਡਾਲਰ ਕਰ ਦਿੱਤੀ ਗਈ ਹੈ।

Exit mobile version