ਨਵੀਂ ਦਿੱਲੀ, 1 ਅਕਤੂਬਰ – ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਮਹਿੰਗਾਈ ਨੇ ਲੋਕਾਂ ਦੀ ਜੇਬ ਤੇ ਵਾਧੂ ਬੋਝ ਪਾ ਦਿੱਤਾ ਹੈ। ਤੇਲ ਕੰਪਨੀਆਂ ਨੇ ਅੱਜ ਤੋਂ ਐਲਪੀਜੀ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਜਿੱਥੇ ਵਪਾਰਕ ਸਿਲੰਡਰਾਂ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ, ਓਥੇ ਘਰੇਲੂ ਸਿਲੰਡਰਾਂ ਦੇ ਗਾਹਕਾਂ ਨੂੰ ਰਾਹਤ ਦਿੱਤੀ ਗਈ ਹੈ।
ਵਪਾਰਕ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ
- ਦਿੱਲੀ – 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਨਵੀਂ ਕੀਮਤ ₹1595.50 ਹੋ ਗਈ ਹੈ। ਪਹਿਲਾਂ ਇਹ ₹1580 ਸੀ। ਇਸ ’ਚ ₹15.50 ਦਾ ਵਾਧਾ ਦਰਜ ਕੀਤਾ ਗਿਆ ਹੈ।
- ਕੋਲਕਾਤਾ – ਹੁਣ ਵਪਾਰਕ ਸਿਲੰਡਰ ਦੀ ਕੀਮਤ ₹1700 ਹੋ ਗਈ ਹੈ, ਜੋ ਸਤੰਬਰ ਵਿੱਚ ₹1684 ਸੀ। ਇੱਥੇ ਵੀ ₹16 ਦਾ ਵਾਧਾ ਹੋਇਆ ਹੈ।
- ਮੁੰਬਈ – ਇੱਕ ਵਪਾਰਕ ਸਿਲੰਡਰ ਹੁਣ ₹1547 ਵਿੱਚ ਮਿਲੇਗਾ, ਜਦਕਿ ਪਹਿਲਾਂ ਇਹ ₹1531.50 ਸੀ।
- ਚੇਨਈ – ਵਪਾਰਕ ਸਿਲੰਡਰ ਦੀ ਕੀਮਤ ₹1754 ਹੋ ਗਈ ਹੈ, ਜਦਕਿ ਸਤੰਬਰ ਵਿੱਚ ਇਹ ₹1738 ਸੀ। ਇੱਥੇ ਵੀ ₹16 ਦਾ ਵਾਧਾ ਹੋਇਆ ਹੈ।
ਘਰੇਲੂ ਸਿਲੰਡਰਾਂ ਦੀਆਂ ਕੀਮਤਾਂ
ਇੰਡੀਅਨ ਆਇਲ ਦੁਆਰਾ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ, ਅੱਜ ਦੇ ਦਿਨ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਇਹ ਹਨ –
- ਦਿੱਲੀ – ₹853
- ਮੁੰਬਈ – ₹852.50
- ਲਖਨਊ – ₹890.50
- ਕਾਰਗਿਲ – ₹985.5
- ਪੁਲਵਾਮਾ – ₹969
- ਬਾਗੇਸ਼ਵਰ – ₹890.5
- ਪਟਨਾ – ₹951
ਇਸ ਦਾ ਮਤਲਬ ਇਹ ਹੈ ਕਿ ਘਰੇਲੂ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ, ਜਿਸ ਨਾਲ ਆਮ ਘਰ-ਪਰਿਵਾਰ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ।
ਨਵਰਾਤਰੀ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਨਵਰਾਤਰੀ ਤੋਂ ਪਹਿਲਾਂ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਸਰਕਾਰ ਨੇ 25 ਲੱਖ ਨਵੇਂ ਰਸੋਈ ਗੈਸ ਕਨੈਕਸ਼ਨ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ।
ਫਿਲਹਾਲ ਦੇਸ਼ ਵਿੱਚ 103.5 ਮਿਲੀਅਨ ਸਰਗਰਮ ਉੱਜਵਲਾ ਕਨੈਕਸ਼ਨ ਹਨ। ਨਵਰਾਤਰੀ ਦੇ ਪਹਿਲੇ ਦਿਨ ਐਲਾਨੇ ਗਏ 25 ਲੱਖ ਨਵੇਂ ਕਨੈਕਸ਼ਨਾਂ ਨਾਲ ਇਹ ਗਿਣਤੀ 106 ਮਿਲੀਅਨ ਤੱਕ ਪਹੁੰਚ ਜਾਵੇਗੀ।
ਸਰਕਾਰ ਨੇ ਇਹ ਵੀ ਕਿਹਾ ਹੈ ਕਿ ਹਰ ਨਵੇਂ ਗੈਸ ਕਨੈਕਸ਼ਨ ’ਤੇ ₹2,050 ਦੀ ਸਬਸਿਡੀ ਦਿੱਤੀ ਜਾਵੇਗੀ, ਤਾਂ ਜੋ ਗਰੀਬ ਅਤੇ ਮੱਧਵਰਗ ਦੀਆਂ ਔਰਤਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਾਹਤ ਮਿਲ ਸਕੇ।