HomeਕਾਰੋਬਾਰLPG Cylinder Price : ਦੇਖੋ ਨਵੀਂ ਰੇਟ ਲਿਸਟ 100 ਰੁਪਏ ਸਸਤਾ ਹੋਇਆ...

LPG Cylinder Price : ਦੇਖੋ ਨਵੀਂ ਰੇਟ ਲਿਸਟ 100 ਰੁਪਏ ਸਸਤਾ ਹੋਇਆ LPG ਸਿਲੰਡਰ ਅਗਸਤ ਦੇ ਪਹਿਲੇ ਦਿਨ ਮਿਲੀ ਖੁਸ਼ਖਬਰੀ,

Published on

spot_img

LPG Cylinder Price : ਸਰਕਾਰੀ ਤੇਲ ਕੰਪਨੀਆਂ ਨੇ 1 ਅਗਸਤ ਨੂੰ ਘਰੇਲੂ ਗੈਸ ਅਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। LPG ਸਿਲੰਡਰ ਦੀ ਕੀਮਤ ‘ਚ ਬਦਲਾਅ ਕੀਤਾ ਗਿਆ ਹੈ। ਇਸ ਵਾਰ

LPG Cylinder Price : ਸਰਕਾਰੀ ਤੇਲ ਕੰਪਨੀਆਂ ਨੇ 1 ਅਗਸਤ ਨੂੰ ਘਰੇਲੂ ਗੈਸ ਅਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। LPG ਸਿਲੰਡਰ ਦੀ ਕੀਮਤ ‘ਚ ਬਦਲਾਅ ਕੀਤਾ ਗਿਆ ਹੈ। ਇਸ ਵਾਰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਹੈ। ਇਸ ਬਦਲਾਅ ਕਾਰਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ‘ਚ LPG ਸਿਲੰਡਰ ਦੀ ਕੀਮਤ 1680 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਇਸ ਵਾਧੇ ਨਾਲ ਵਪਾਰਕ ਗੈਸ ਸਿਲੰਡਰ ਦੀ ਕੀਮਤ 4 ਜੁਲਾਈ ਨੂੰ 1780 ਰੁਪਏ ਤੱਕ ਪਹੁੰਚ ਗਈ ਸੀ।

ਕਿਸ ਸ਼ਹਿਰ ਵਿੱਚ LPG ਵਪਾਰਕ ਸਿਲੰਡਰ ਦੀ ਕਿੰਨੀ ਹੈ ਕੀਮਤ ?

ਕੋਲਕਾਤਾ ‘ਚ LPG 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ‘ਚ 93 ਰੁਪਏ ਦੀ ਕਮੀ ਆਈ ਹੈ ਅਤੇ ਹੁਣ ਇੱਥੇ ਕਮਰਸ਼ੀਅਲ ਸਿਲੰਡਰ 1802.50 ਰੁਪਏ ‘ਚ ਮਿਲੇਗਾ। ਮੁੰਬਈ ‘ਚ ਹੁਣ ਇਹ ਸਿਲੰਡਰ 1640.50 ਰੁਪਏ ‘ਚ ਵਿਕੇਗਾ, ਜੋ 4 ਜੁਲਾਈ ਨੂੰ ਵਧ ਕੇ 1733.50 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਸੀ। ਇਸ ਦੇ ਨਾਲ ਹੀ ਚੇਨਈ ‘ਚ LPG 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 1852.50 ਰੁਪਏ ਹੋ ਗਈ ਹੈ, ਜੋ 4 ਜੁਲਾਈ ਨੂੰ ਵਧ ਕੇ 1945 ਰੁਪਏ ਹੋ ਗਈ ਸੀ।

ਨਹੀਂ ਬਦਲੀ ਘਰੇਲੂ ਗੈਸ ਦੀ ਕੀਮਤ 

ਮਾਰਚ ਤੋਂ ਘਰੇਲੂ ਗੈਸ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਮਾਰਚ ਵਿੱਚ 14.2 ਕਿਲੋ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦੇਸ਼ ਦੀ ਰਾਜਧਾਨੀ ‘ਚ ਘਰੇਲੂ ਗੈਸ ਦੀ ਕੀਮਤ 1103 ਰੁਪਏ ਪ੍ਰਤੀ ਸਿਲੰਡਰ ਹੈ। ਜਦੋਂ ਕਿ ਮੁੰਬਈ ਵਿੱਚ ਐਲਪੀਜੀ 1102.50 ਰੁਪਏ, ਕੋਲਕਾਤਾ ਵਿੱਚ 1129 ਰੁਪਏ ਅਤੇ ਚੇਨਈ ਵਿੱਚ 1118.50 ਰੁਪਏ ਪ੍ਰਤੀ ਸਿਲੰਡਰ ਵੇਚਿਆ ਜਾ ਰਿਹਾ ਹੈ।

ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਕੋਈ ਬਦਲਾਅ ਨਹੀਂ 

ਘਰੇਲੂ ਗੈਸ ਦੀ ਕੀਮਤ ਹੀ ਨਹੀਂ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਕੁਝ ਮਹੀਨਿਆਂ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਲੰਬੇ ਸਮੇਂ ਤੋਂ ਨਹੀਂ ਬਦਲੀਆਂ ਹਨ। ਦੇਸ਼ ਦੀ ਰਾਜਧਾਨੀ ਸਮੇਤ ਕਈ ਥਾਵਾਂ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ।

ਕਿਵੇਂ ਚੈੱਕ ਕਰੀਏ ਐਲਪੀਜੀ ਦੀ ਕੀਮਤ

ਜੇਕਰ ਤੁਸੀਂ LPG ਕੀਮਤਾਂ ਦੀ ਅਪਡੇਟ ਕੀਤੀ ਸੂਚੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ iocl.com/prices-of-petroleum-products ਲਿੰਕ ‘ਤੇ ਜਾ ਸਕਦੇ ਹੋ। ਇੱਥੇ ਤੁਸੀਂ ਐਲਪੀਜੀ ਦੀ ਕੀਮਤ ਦੇ ਨਾਲ ਜੈੱਟ ਫਿਊਲ, ਆਟੋ ਗੈਸ ਅਤੇ ਮਿੱਟੀ ਦੇ ਤੇਲ ਵਰਗੀਆਂ ਚੀਜ਼ਾਂ ਦੀਆਂ ਅਪਡੇਟ ਕੀਤੀਆਂ ਦਰਾਂ ਦੇਖੋਗੇ।

Latest articles

Petrol Diesel Limit: ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ ਲਿਓ ਇਹ ਖਬਰ ਸਰਕਾਰ ਨੇ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਿਟ ਕੀਤੀ ਤੈਅ!

Petrol Diesel Limit: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਘੁੰਮਣ ਫਿਰਨ ਦੇ ਸ਼ੌਕੀਨ ਆਪਣੀ ਬਾਈਕ...

ਕੀਮਤ 7 ਲੱਖ ਰੁਪਏ ਤੋਂ ਵੀ ਘੱਟ ਮਾਰੂਤੀ ਸੁਜ਼ੂਕੀ ਸਵਿਫਟ ਭਾਰਤੀ ਬਾਜ਼ਾਰ ‘ਚ ਹੋਈ ਲਾਂਚ

ਮਾਰੂਤੀ ਸੁਜ਼ੂਕੀ ਨੇ 9 ਮਈ ਨੂੰ ਭਾਰਤ ਵਿੱਚ ਆਪਣੀ ਸਭ ਤੋਂ ਮਸ਼ਹੂਰ ਕਾਰ ਸਵਿਫਟ...

ਪੰਜਾਬ ‘ਚ ਹਨੇਰੀ-ਤੂਫਾਨ ਨਾਲ ਪਏਗਾ ਮੀਂਹ ਪੈ ਰਹੀ ਭਿਆ.ਨਕ ਗਰਮੀ ਵਿਚਾਲੇ ਬਦਲੇਗਾ ਮੌਸਮ

ਪੰਜਾਬ ‘ਚ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਦੁਪਹਿਰ ਵੇਲੇ ਪੈ ਰਹੀ ਗਰਮੀ...

More like this

Petrol Diesel Limit: ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ ਲਿਓ ਇਹ ਖਬਰ ਸਰਕਾਰ ਨੇ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਿਟ ਕੀਤੀ ਤੈਅ!

Petrol Diesel Limit: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਘੁੰਮਣ ਫਿਰਨ ਦੇ ਸ਼ੌਕੀਨ ਆਪਣੀ ਬਾਈਕ...

ਕੀਮਤ 7 ਲੱਖ ਰੁਪਏ ਤੋਂ ਵੀ ਘੱਟ ਮਾਰੂਤੀ ਸੁਜ਼ੂਕੀ ਸਵਿਫਟ ਭਾਰਤੀ ਬਾਜ਼ਾਰ ‘ਚ ਹੋਈ ਲਾਂਚ

ਮਾਰੂਤੀ ਸੁਜ਼ੂਕੀ ਨੇ 9 ਮਈ ਨੂੰ ਭਾਰਤ ਵਿੱਚ ਆਪਣੀ ਸਭ ਤੋਂ ਮਸ਼ਹੂਰ ਕਾਰ ਸਵਿਫਟ...