Sunny Deol Gurdaspur

ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਜਲਦੀ ਮਿਲੇਗਾ ਵੱਡਾ ਤੋਹਫ਼ਾ

ਗੁਰਦਾਸਪੁਰ – ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਜਲਦੀ ਵੱਡਾ ਤੋਹਫ਼ਾ ਮਿਲੇਗਾ । ਇਹ ਦਾਅਵਾ ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸਿਨੇ ਅਭਿਨੇਤਾ ਸੰਨੀ ਦਿਓਲ ਦੇ ਪੀ.ਏ ਪੰਕਜ ਵੱਲੋਂ ਕੀਤਾ ਗਿਆ। ਸੰਸਦ ਦੇ ਨਿਜੀ ਸਹਾਇਕ ਵੱਲੋਂ ਦੱਸਿਆ ਗਿਆ ਕਿ ਸੰਸਦ ਮੈਂਬਰ ਦਿਓਲ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਦੇ ਨਾਲ ਸਿਹਤ ਸੱਮਸਿਆਵਾਂ ਨੂੰ ਲੈਕੇ ਇਕ ਅਹਿਮ ਬੈਠਕ ਹੋਈ।

ਜਿਸ ਵਿੱਚ ਸੰਸਦ ਮੈਂਬਰ ਦਿਓਲ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੂੰ ਲੋਕਾਂ ਨੂੰ ਆ ਰਹੀਆਂ ਸਿਹਤ ਸਮਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਹੱਦੀ ਖੇਤਰ ਹੋਣ ਕਰਕੇ ਲੋਕਾਂ ਨੂੰ ਆਪਣੇ ਇਲਾਜ ਲਈ ਬਹੁਤ ਦੂਰ ਦੂਰ ਜਾਣਾ ਪੈਂਦਾ ਹੈ।

ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਕੇਂਦਰੀ ਸਿਹਤ ਮੰਤਰੀ ਤੋਂ ਮੰਗ ਕੀਤੀ ਗਈ ਕਿ ਇੰਨਾ ਸਮੱਸਿਆਵਾਂ ਨੂੰ ਦੇਖਦਿਆਂ ਹੋਇਆਂ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ AIIMS ਜਾਂ PGI ਦੇ ਸੈਟੇਲਾਈਟ ਕੇਂਦਰ ਸਥਾਪਿਤ ਕੀਤਾ ਜਾਵੇ।

Sunny Deol with Central Minister

ਪੰਕਜ ਨੇ ਦੱਸਿਆ ਕਿ ਸੰਸਦ ਦੀ ਇਸ ਮੰਗ ਨੂੰ ਲੈ ਕੇ ਕੇਂਦਰੀ ਮੰਤਰੀ ਵਲੋਂ ਸਕਾਰਾਤਮਕ ਜਵਾਬ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਵੱਲੋਂ ਇਸਨੂੰ ਪ੍ਰਮੁੱਖਤਾ ਦਿੰਦਿਆਂ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਜਲਦ ਹੀ ਇਹ ਤੋਹਫ਼ਾ ਸੰਸਦ ਮੈਂਬਰ ਸੰਨੀ ਦਿਓਲ ਆਪਣੇ ਇਲਾਕਾ ਵਾਸੀਆਂ ਨਾਲ ਸਾਂਝਾ ਕਰਣਗੇਂ।

ਦੱਸਣਯੋਗ ਹੈ ਕਿ ਗੁਰਦਾਸਪੁਰ ਹਲਕਾ ਸਰਹਦੀ ਹਲਕਾ ਹੋਣ ਕਾਰਨ ਇੱਥੇ ਸਿਹਤ ਸੁਵਿਧਾਵਾਂ ਨਾ ਦੇ ਸਮਾਨ ਹਨ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿਧਾਨ ਸਭਾ ਲੋਕ ਹਲਕਾ ਗੁਰਦਾਸਪੁਰ ਅੰਦਰ ਮੈਡੀਕਲ ਕਾਲੇਜ ਵੀ ਖੋਲਣ ਦੀ ਵੱਡੀ ਮੰਗ ਕਰ ਚੁੱਕੇ ਹਨ।

Leave a Reply

Your email address will not be published.