ਬਰਨਾਲਾ: ਬਰਨਾਲਾ ਜ਼ਿਲ੍ਹਾ ਜੇਲ੍ਹ ‘ਚ ਸ਼ਰਾਬ ਦੇ ਮਾਮਲੇ ‘ਚ ਬੰਦ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਰਾਮਪਾਲ ਵਜੋਂ ਹੋਈ ਹੈ, ਜਿਸਨੂੰ 18 ਜੁਲਾਈ ਨੂੰ ਸ਼ਰਾਬ ਵੇਚਣ ਦੇ ਦੋਸ਼ ‘ਚ ਜੇਲ੍ਹ ਭੇਜਿਆ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਮੌਤ ‘ਤੇ ਸ਼ੱਕ ਜਤਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮਪਾਲ ਦੀ ਸਿਹਤ ਠੀਕ-ਠਾਕ ਸੀ ਅਤੇ ਜੇਲ੍ਹ ਵਿਚ ਉਸਦੀ ਮੌਤ ਆਮ ਨਹੀਂ ਲੱਗਦੀ। ਉਨ੍ਹਾਂ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਸਾਫ਼-ਸੂਥਰੀ ਜਾਂਚ ਦੀ ਮੰਗ ਕੀਤੀ ਹੈ।ਜੇਲ੍ਹ ਪ੍ਰਸ਼ਾਸਨ ਮੁਤਾਬਕ, ਕੱਲ੍ਹ ਸ਼ਾਮ ਰਾਮਪਾਲ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਉਸਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਸਦੀ ਮੌਤ ਹੋ ਗਈ।ਹੁਣ ਪਰਿਵਾਰ ਵਲੋਂ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਤੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਆਖ਼ਿਰ ਰਾਮਪਾਲ ਦੀ ਮੌਤ ਕਿਵੇਂ ਹੋਈ? ਕੀ ਇਹ ਸਧਾਰਣ ਤਬੀਅਤ ਵਿਗੜਣ ਕਾਰਨ ਸੀ ਜਾਂ ਪਿੱਛੇ ਹੋਰ ਕੋਈ ਵਜ੍ਹਾ ਹੈ?