Site icon Punjab Mirror

ਸਚਿਨ ਨੂੰ ਵੀ ਛੱਡਿਆ ਪਿੱਛੇ ਸ਼੍ਰੀਲੰਕਾ ਖਿਲਾਫ਼ ਵਨਡੇ ਮੈਚ ‘ਚ 46ਵਾਂ ਸੈਂਕੜਾ ਲਗਾ ਵਿਰਾਟ ਨੇ ਬਣਾਏ ਕਈ ਰਿਕਾਰਡ

ਸ਼੍ਰੀਲੰਕਾ ਦੇ ਖਿਲਾਫ਼ ਤੀਜੇ ਵਨਡੇ ਵਿੱਚ ਵਿਰਾਟ ਕੋਹਲੀ ਨੇ ਸ਼ਾਨਦਾਰ 166 ਦੌੜਾਂ ਦੀ ਨਾਬਾਦ ਪਾਰੀ ਖੇਡੀ। ਕੋਹਲੀ ਦਾ ਵਨਡੇ ਵਿੱਚ ਇਹ 46ਵਾਂ ਸੈਂਕੜਾ ਹੈ। ਕੋਹਲੀ ਨੇ ਆਪਣੀ 166 ਦੌੜਾਂ ਦੀ ਪਾਰੀ ਦੌਰਾਨ ਕਈ ਰਿਕਾਰਡ ਆਪਣੇ ਨਾਮ ਕਰਨ ਵਿੱਚ ਸਫਲਤਾ ਹਾਸਿਲ ਕੀਤੀ । ਕੋਹਲੀ ਹੁਣ ਘਰੇਲੂ ਮੈਦਾਨ ‘ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਅਜਿਹਾ ਕਰ ਕੇ ਕੋਹਲੀ ਨੇ ਸਚਿਨ ਦੇ ਰਿਕਾਰਡ ਨੂੰ ਤੋੜ ਦਿੱਤਾ।

ਸਚਿਨ ਤੇਂਦੁਲਕਰ ਨੇ ਵਨਡੇ ਕ੍ਰਿਕਟ ਵਿੱਚ ਭਾਰਤ ਦੀ ਧਰਤੀ ‘ਤੇ 20 ਸੈਂਕੜੇ ਲਗਾਏ ਸਨ। ਉੱਥੇ ਹੀ ਕੋਹਲੀ ਦੇ ਨਾਮ ਭਾਰਤੀ ਧਰਤੀ ‘ਤੇ ਕੁੱਲ 21 ਸੈਂਕੜੇ ਦਰਜ ਹੋ ਗਏ ਹਨ। ਇਸ ਤੋਂ ਇਲਾਵਾ ਕੋਹਲੀ ਵਨਡੇ ਵਿੱਚ ਕਿਸੇ ਇੱਕ ਟੀਮ ਦੇ ਖਿਲਾਫ਼ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣੇ ਹਨ। ਸ਼੍ਰੀਲੰਕਾ ਖ਼ਿਲਾਫ਼ ਵਿਰਾਟ ਨੇ ਵਨਡੇ ਵਿੱਚ 10 ਸੈਂਕੜੇ ਲਗਾਉਣ ਦਾ ਕਮਾਲ ਕਰ ਦਿਖਾਇਆ ਹੈ। ਦੱਸ ਦੇਈਏ ਕਿ ਸਚਿਨ ਨੇ ਸ਼੍ਰੀਲੰਕਾ ਖਿਲਾਫ਼ 9 ਸੈਂਕੜੇ ਠੋਕੇ ਹਨ।

ਇਸਦੇ ਨਾਲ-ਨਾਲ ਕੋਹਲੀ ਭਾਰਤ ਦੀ ਧਰਤੀ ‘ਤੇ ਸਭ ਤੋਂ ਤੇਜ਼ 150 ਦੌੜਾਂ ਠੋਕਣ ਵਾਲੇ ਬੱਲਬਾਜ਼ ਵੀ ਬਣੇ ਹਨ। ਅਜਿਹਾ ਕਰ ਕੇ ਕੋਹਲੀ ਨੇ 106 ਗੇਂਦਾਂ ‘ਤੇ 150 ਦਾ ਸਕੋਰ ਪੂਰਾ ਕੀਤਾ ਸੀ। ਉੱਥੇ ਹੀ ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਜਾਰਜ ਬੇਲੀ ਦੇ ਨਾਮ ਸੀ। ਜਾਰਜ ਬੇਲੀ ਨੇ 109 ਗੇਂਦਾਂ ‘ਤੇ 150 ਦੌੜਾਂ ਭਾਰਤ ਵਿੱਚ ਖੇਡਦੇ ਹੋਏ ਬਣਾਈਆਂ ਸਨ।

ਵਿਰਾਟ ਕੋਹਲੀ ਵਨਡੇ ਵਿੱਚ ਘਰੇਲੂ ਮੈਦਾਨ ‘ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਲਿਸਟ ਵਿੱਚ ਤੀਜੇ ਨੰਬਰ ‘ਤੇ ਆ ਗਏ ਹਨ। ਕੋਹਲੀ ਨੇ ਦੱਖਣੀ ਅਫਰੀਕਾ ਦੇ ਜੈਕ ਕੈਲਿਸ ਨੂੰ ਇਸ ਮਾਮਲੇ ਵਿੱਚ ਪਛਾੜ ਦਿੱਤਾ ਹੈ। ਕੈਲਿਸ ਨੇ ਵਨਡੇ ਵਿੱਚ 5186 ਦੌੜਾਂ ਆਪਣੀ ਧਰਤੀ ‘ਤੇ ਖੇਡਦੇ ਹੋਏ ਬਣਾਏ ਸਨ। ਉੱਥੇ ਹੀ ਹੁਣ ਵਿਰਾਟ ਨੇ ਭਾਰਤ ਵਿੱਚ ਵਨਡੇ ਕ੍ਰਿਕਟ ਵਿੱਚ ਕੁੱਲ 5200 ਦੌੜਾਂ ਆਪਣੇ ਨਾਮ ਕਰ ਲਈਆਂ ਹਨ। ਇਸ ਮਾਮਲੇ ਵਿੱਚ ਕੋਹਲੀ ਤੋਂ ਅੱਗੇ ਰਿਕੀ ਪੋਂਟਿੰਗ ਤੇ ਤੇਂਦੁਲਕਰ ਹਨ। ਤੇਂਦੁਲਕਰ ਨੇ ਬਾਹਰਾਤ ਵਿੱਚ ਖੇਡਦੇ ਹੋਏ ਵਨਡੇ ਵਿੱਚ 6976 ਦੌੜਾਂ ਬਣਾਈਆਂ ਹਨ ਤੇ ਉੱਥੇ ਹੀ ਪੋਂਟਿੰਗ ਨੇ ਘਰੇਲੂ ਮੈਦਾਨ ‘ਤੇ ਖੇਡਦੇ ਹੋਏ ਵਨਡੇ ਵਿੱਚ 5521 ਦੌੜਾਂ ਬਣਾਈਆਂ ਸਨ।

Exit mobile version