ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਹੁਣ ਜਦੋਂ ਕਿਸਾਨ ਲੈਂਡ ਪੂਲਿੰਗ ਨੀਤੀ ਲਈ ਆਪਣੀ ਸਹਿਮਤੀ ਦੇਣਗੇ, ਤਾਂ 21 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਨੂੰ “ਲੇਟਰ ਆਫ ਇੰਟੈਂਟ” (ਇਰਾਦੇ ਦਾ ਪੱਤਰ) ਜਾਰੀ ਕਰ ਦਿੱਤਾ ਜਾਵੇਗਾ।ਜਦ ਤੱਕ ਜ਼ਮੀਨ ‘ਤੇ ਵਿਕਾਸ ਕੰਮ ਸ਼ੁਰੂ ਨਹੀਂ ਹੁੰਦੇ, ਕਿਸਾਨਾਂ ਨੂੰ ਹਰੇਕ ਏਕੜ ਲਈ ਸਾਲਾਨਾ ₹50,000 ਰੁਪਏ ਦੀ ਐਡਵਾਂਸ ਰਕਮ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ, ਕਿਸਾਨ ਆਪਣੀ ਜ਼ਮੀਨ ‘ਤੇ ਖੇਤੀ ਜਾਰੀ ਰੱਖ ਸਕਣਗੇ ਅਤੇ ਉਹ ਸਾਰੀ ਕਮਾਈ ਵੀ ਉਨ੍ਹਾਂ ਦੀ ਹੀ ਰਹੇਗੀ।ਜਿਵੇਂ ਹੀ ਵਿਕਾਸ ਦਾ ਕੰਮ ਸ਼ੁਰੂ ਹੋਵੇਗਾ, ਇਹ ਭੁਗਤਾਨ ਵਧਾ ਕੇ ₹1 ਲੱਖ ਪ੍ਰਤੀ ਏਕੜ ਕਰ ਦਿੱਤਾ ਜਾਵੇਗਾ। ਇਹ ਵਾਧੂ ਰਕਮ ਵਿਕਾਸ ਕੰਮ ਪੂਰੇ ਹੋਣ ਤੱਕ ਹਰੇਕ ਸਾਲ ਮਿਲਦੀ ਰਹੇਗੀ।