Site icon Punjab Mirror

ਸਾਰੀ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼ ! Virat Kohli ਇੰਸਟਾਗ੍ਰਾਮ ਪੋਸਟ ਲਈ 8.9 ਕਰੋੜ ਰੁਪਏ ਲੈਂਦੇ ਨੇ ਵਿਰਾਟ ਕੋਹਲੀ

Virat Kohli’s Social Media Post charges: ਵਿਰਾਟ ਕੋਹਲੀ ਇੱਕ Instagram ਪੋਸਟ ਲਈ 8.9 ਕਰੋੜ ਰੁਪਏ ਚਾਰਜ ਕਰਦੇ ਹਨ। ਇਸ ਦੇ ਨਾਲ ਹੀ ਉਹ ਟਵਿੱਟਰ ਪੋਸਟਾਂ ਲਈ 2.5 ਕਰੋੜ ਰੁਪਏ ਚਾਰਜ ਕਰਦੇ ਹਨ।

Virat Kohli’s NetWorth: ਭਾਰਤ ਵਿੱਚ ਕ੍ਰਿਕਟ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਭਾਰਤੀ ਪ੍ਰਸ਼ੰਸਕ ਟੀਮ ਦੇ ਨਾਲ-ਨਾਲ ਕ੍ਰਿਕਟਰਾਂ ਨੂੰ ਵੀ ਬਹੁਤ ਪਸੰਦ ਕਰਦੇ ਹਨ। ਮੌਜੂਦਾ ਸਮੇਂ ‘ਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਭਾਰਤ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਮਸ਼ਹੂਰ ਹਨ। ਇਹੀ ਕਾਰਨ ਹੈ ਕਿ ਕੋਹਲੀ ਵੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਵਿੱਚੋਂ ਇੱਕ ਹਨ। ਖਬਰਾਂ ਮੁਤਾਬਕ ਵਿਰਾਟ ਕੋਹਲੀ ਸਿਰਫ ਇਕ ਇੰਸਟਾਗ੍ਰਾਮ ਪੋਸਟ ਕਰਨ ਲਈ 8.9 ਕਰੋੜ ਰੁਪਏ ਲੈਂਦੇ ਹਨ।

ਬੈਂਗਲੁਰੂ ਸਥਿਤ ਕੰਪਨੀ ਸਟਾਕਗਰੋ ਦੇ ਮੁਤਾਬਕ, ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1000 ਕਰੋੜ ਨੂੰ ਪਾਰ ਕਰ ਗਈ ਹੈ। ਇਸ ਸਮੇਂ ਉਨ੍ਹਾਂ ਦੀ ਕੁੱਲ ਜਾਇਦਾਦ 1050 ਕਰੋੜ ਭਾਰਤੀ ਰੁਪਏ ਦੱਸੀ ਗਈ ਹੈ। ਰਿਪੋਰਟ ‘ਚ ਦੱਸਿਆ ਗਿਆ ਕਿ ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਪੋਸਟ ਕਰਨ ਦੇ 8.9 ਕਰੋੜ ਅਤੇ ਟਵਿੱਟਰ ‘ਤੇ ਪੋਸਟ ਕਰਨ ਦੇ 2.5 ਕਰੋੜ ਰੁਪਏ ਲੈਂਦੇ ਹਨ।

ਕ੍ਰਿਕਟ ਤੋਂ ਇਲਾਵਾ ਇਨ੍ਹਾਂ ਤਰੀਕਿਆਂ ਨਾਲ ਕਮਾਈ ਕਰਦੇ ਹਨ ਵਿਰਾਟ ਕੋਹਲੀ

ਕਿੰਗ ਕੋਹਲੀ ਬੀਸੀਸੀਆਈ ਦੇ ਏ ਗ੍ਰੇਡ ਖਿਡਾਰੀ ਹਨ, ਜਿਨ੍ਹਾਂ ਦੀ ਸਾਲਾਨਾ ਤਨਖਾਹ 7 ਕਰੋੜ ਹੈ। ਕੋਹਲੀ ਨੂੰ ਟੈਸਟ ਮੈਚ ਲਈ 15 ਲੱਖ ਰੁਪਏ, ਵਨਡੇ ਲਈ 3 ਲੱਖ ਰੁਪਏ ਅਤੇ ਟੀ-20 ਅੰਤਰਰਾਸ਼ਟਰੀ ਮੈਚ ਲਈ 3 ਲੱਖ ਰੁਪਏ ਦੀ ਫੀਸ ਮਿਲਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਆਈਪੀਐਲ ਫਰੈਂਚਾਇਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਕੋਹਲੀ ਨੂੰ 15 ਕਰੋੜ ਰੁਪਏ ਦਿੰਦੀ ਹੈ।

ਇਹ ਵੀ ਪੜ੍ਹੋ : ‘ਘੱਟਗਿਣਤੀਆਂ ਦਾ ਦਮਨਕਾਰੀ ਨੇਤਾ’ US ਦੀ ਮੁਸਲਿਮ ਸਾਂਸਦ ਨੇ PM ਮੋਦੀ ‘ਤੇ ਉਗਲਿਆ ਜ਼ਹਿਰ, ਕਿਹਾ

ਸਟਾਕਗਰੋ ਦੀਆਂ ਰਿਪੋਰਟਾਂ ਦੇ ਅਨੁਸਾਰ, ਕ੍ਰਿਕਟ ਤੋਂ ਇਲਾਵਾ, ਕੋਹਲੀ ਨੇ ਕਈ ਸਟਾਰਟ-ਅੱਪਸ ਵਿੱਚ ਨਿਵੇਸ਼ ਕੀਤਾ ਹੈ, ਜਿਸ ਵਿੱਚ ਬਲੂ ਟ੍ਰਾਇਬ, ਯੂਨੀਵਰਸਲ ਸਪੋਰਟਸਬਿਜ਼, ਐਮਪੀਐਲ ਅਤੇ ਸਪੋਰਟਸ ਕਾਨਵੋ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤੀ ਬੱਲੇਬਾਜ਼ ਲਗਭਗ 18 ਬ੍ਰਾਂਡਾਂ ਦੇ ਨਾਲ ਕੰਮ ਕਰਦੇ ਹਨ ਅਤੇ ਉਹ ਆਪਣੇ ਇੱਕ ਦਿਨ ਦੇ ਇਸ਼ਤਿਹਾਰ ਲਈ 7.50 ਕਰੋੜ ਤੋਂ 10 ਕਰੋੜ ਰੁਪਏ ਤੱਕ ਲੈਂਦੇ ਹਨ।

ਇਸ ਤੋਂ ਇਲਾਵਾ ਕੋਹਲੀ ਕੋਲ ਵੱਖ-ਵੱਖ ਖੇਡਾਂ ਦੀਆਂ ਟੀਮਾਂ ਵੀ ਹਨ, ਜਿਨ੍ਹਾਂ ਵਿਚ ਫੁੱਟਬਾਲ, ਟੈਨਿਸ ਅਤੇ ਕੁਸ਼ਤੀ ਦੀਆਂ ਟੀਮਾਂ ਸ਼ਾਮਲ ਹਨ। ਕੋਹਲੀ ਦੇ ਘਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਘਰ ਹਨ- ਇੱਕ ਮੁੰਬਈ ਵਿੱਚ ਅਤੇ ਇੱਕ ਗੁੜਗਾਉਂ ਵਿੱਚ। ਉਸ ਦੀ ਮੁੰਬਈ ਦੀ ਕੀਮਤ 34 ਕਰੋੜ ਅਤੇ ਗੁੜਗਾਓਂ ਦੀ 80 ਕਰੋੜ ਦੇ ਕਰੀਬ ਹੈ। ਇਸ ਤੋਂ ਇਲਾਵਾ ਕੋਹਲੀ ਕਈ ਕੱਪੜਿਆਂ ਦੇ ਬ੍ਰਾਂਡ ਅਤੇ ਰੈਸਟੋਰੈਂਟ ਦੇ ਮਾਲਕ ਵੀ ਹਨ।

Exit mobile version