Homeਪੰਜਾਬਜਾਣੋ ਹੁਣ ਕਿੰਨਾ ਹੋਇਆ ਵਾਧਾ ਪੰਜਾਬ ‘ਚ ਅੱਜ ਤੋਂ ਵੇਰਕਾ ਦੁੱਧ ਦੀਆਂ...

ਜਾਣੋ ਹੁਣ ਕਿੰਨਾ ਹੋਇਆ ਵਾਧਾ ਪੰਜਾਬ ‘ਚ ਅੱਜ ਤੋਂ ਵੇਰਕਾ ਦੁੱਧ ਦੀਆਂ ਕੀਮਤਾਂ ਵਧੀਆਂ

Published on

spot_img

ਪੰਜਾਬ ਦੇ ਸਹਿਕਾਰੀ ਬ੍ਰਾਂਡ ਵੇਰਕਾ ਨੇ ਸੂਬੇ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇਹ ਵਾਧਾ 3 ਜੂਨ 2024 ਤੋਂ ਲਾਗੂ ਹੋਵੇਗਾ। ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ: ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਇਹ ਵਾਧਾ ਗਰਮੀਆਂ ਦੇ ਸੀਜ਼ਨ ਦੌਰਾਨ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ ਹੋਣ ਕਾਰਨ ਕੀਤਾ ਗਿਆ ਹੈ।

ਡਾ: ਸੁਰਜੀਤ ਸਿੰਘ ਭਦੌੜ ਨੇ ਕਿਹਾ ਕਿ ਸੀਜ਼ਨ ਵਿੱਚ ਤਾਪਮਾਨ ਵਧਣ ਅਤੇ ਅੱਤ ਦੀ ਗਰਮੀ ਕਾਰਨ ਦੁੱਧ ਦੀ ਪੈਦਾਵਾਰ ਵਿੱਚ ਕਮੀ ਆ ਰਹੀ ਹੈ, ਜਿਸ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਨਤੀਜੇ ਵਜੋਂ, ਦੁੱਧ ਦੀ ਪ੍ਰੋਸੈਸਿੰਗ ਅਤੇ ਉਤਪਾਦਨ ਦੀਆਂ ਵਧਦੀਆਂ ਲਾਗਤਾਂ ਨੂੰ ਸੰਤੁਲਿਤ ਕਰਨ ਲਈ ਦੁੱਧ ਦੀ ਖਰੀਦ ਕੀਮਤ ਵਧਾਈ ਗਈ ਹੈ। ਕੰਪਨੀ ਨੇ ਇਹ ਫੈਸਲਾ ਦੁੱਧ ਉਤਪਾਦਨ ਦੀ ਲਾਗਤ ਵਧਣ ਕਾਰਨ ਲਿਆ ਹੈ।

ਵੇਰਕਾ ਲੁਧਿਆਣਾ ਡੇਅਰੀ ਨੇ 03.06.2024 ਸਵੇਰ ਤੋਂ ਵੇਰਕਾ ਦੁੱਧ ਦੇ ਰੇਟਾਂ ਵਿੱਚ ਬਦਲਾਅ ਕੀਤਾ ਹੈ ਅਤੇ ਵੇਰਕਾ ਦੁੱਧ ਦੇ ਨਵੇਂ ਰੇਟ ਤੈਅ ਕੀਤੇ ਗਏ ਹਨ ।ਹੁਣ ਵੇਰਕਾ ਦਾ ਅੱਧਾ ਲੀਟਰ ਦੁੱਧ 34 ਰੁਪਏ ਅਤੇ ਇੱਕ ਲੀਟਰ ਦੁੱਧ 68 ਰੁਪਏ ਵਿੱਚ ਮਿਲੇਗਾ। ਫੁੱਲ ਕਰੀਮ ਦੁੱਧ ਅਤੇ ਟੋਨਡ ਦੁੱਧ ਦੇ ਰੇਟ ਵੀ ਵਧਣਗੇ। ਵੇਰਕਾ ਸ਼ਕਤੀ ਅੱਧਾ ਲੀਟਰ ਦੁੱਧ ਹੁਣ 31 ਰੁਪਏ ਵਿੱਚ ਮਿਲੇਗਾ ਅਤੇ ਸ਼ਕਤੀ ਇੱਕ ਲੀਟਰ ਦੁੱਧ ਹੁਣ 62 ਰੁਪਏ ਵਿੱਚ ਮਿਲੇਗਾ।

ਇਹ ਵੀ ਪੜ੍ਹੋ : ਜਾਣੋ ਨਵੇਂ ਰੇਟ, ਚੋਣਾਂ ਖਤਮ ਹੁੰਦੇ ਹੀ ਮਹਿੰਗੇ ਹੋਏ ਦੁੱਧ, ਅਮੂਲ ਮਗਰੋਂ ਮਦਰ ਡੇਅਰੀ ਨੇ ਵਧਾਈਆਂ ਕੀਮਤਾਂ

ਇਸ ਦੇ ਨਾਲ ਹੀ ਅਮੂਲ ਦੁੱਧ ਦੀਆਂ ਕੀਮਤਾਂ ਵੀ ਵਧਾ ਸਕਦੀ ਹੈ। ਅਮੂਲ ਦੁੱਧ ਦੀ ਕੀਮਤ ਵੀ 2 ਰੁਪਏ ਪ੍ਰਤੀ ਲੀਟਰ ਵਧ ਸਕਦੀ ਹੈ। ਇੱਕ-ਦੋ ਦਿਨਾਂ ਵਿੱਚ ਕੀਮਤਾਂ ਵਧ ਸਕਦੀਆਂ ਹਨ। ਵੇਰਕਾ ਅਤੇ ਅਮੂਲ ਪੰਜਾਬ ਵਿੱਚ ਦੁੱਧ ਦੇ ਵੱਡੇ ਸਪਲਾਇਰ ਹਨ ਅਤੇ ਇਹ ਲਗਭਗ ਪੂਰੇ ਪੰਜਾਬ ਵਿੱਚ ਸਪਲਾਈ ਕੀਤੇ ਜਾਂਦੇ ਹਨ। ਜੇਕਰ ਦੁੱਧ ਦੀਆਂ ਕੀਮਤਾਂ ਵਧੀਆਂ ਤਾਂ ਲੋਕਾਂ ਦੀਆਂ ਜੇਬਾਂ ‘ਤੇ ਬੋਝ ਵਧੇਗਾ।

Latest articles

PM ਮੋਦੀ ਦਾ ਪਹਿਲਾ ਵਿਦੇਸ਼ ਦੌਰਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ G7 ਸੰਮੇਲਨ ਲਈ ਇਟਲੀ ਪਹੁੰਚੇ PM ਮੋਦੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ ਲਈ ਇਟਲੀ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼...

14-6-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮ: ੩ ॥ ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥...

ਕਈ ਜ਼ਿਲ੍ਹਿਆਂ ‘ਚ ਬੱਦਲ ਰਹਿਣਗੇ ਛਾਏ ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ,

ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ।...

WHO alert- WHO ਨੇ ਕੀਤਾ ਚੌਕਸ… ਭਾਰਤ ਵਿਚ ਇਨਸਾਨਾਂ ਵਿਚ ਆ ਵੜਿਆ ਇਹ ਖਤਰਨਾਕ ਫਲੂ

ਪੱਛਮੀ ਬੰਗਾਲ ਵਿੱਚ ਇੱਕ ਚਾਰ ਸਾਲ ਦਾ ਬੱਚਾ H9N2 ਵਾਇਰਸ ਨਾਲ ਸੰਕਰਮਿਤ ਪਾਇਆ ਗਿਆ...

More like this