Site icon Punjab Mirror

ਕੇਰਲ : NCB ਤੇ ਨੇਵੀ ਦੀ ਸਾਂਝੀ ਟੀਮ ਨੇ 1200 ਕਰੋੜ ਰੁਪਏ ਦੀ ਅਫਗਾਨ ਹੈਰੋਇਨ ਕੀਤੀ ਜ਼ਬਤ, 6 ਗ੍ਰਿਫਤਾਰ ਈਰਾਨੀ ਲੋਕ ਵੀ ਫੜੇ ਗਏ ਹਨ।

ਐਨਸੀਬੀ ਅਤੇ ਨੇਵੀ ਦੀ ਸਾਂਝੀ ਟੀਮ ਨੇ ਕੇਰਲ ਵਿੱਚ 1200 ਕਰੋੜ ਰੁਪਏ ਦੀ 200 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਈਰਾਨ ਦੇ ਇਕ ਜਹਾਜ਼ ਤੋਂ ਹੈਰੋਇਨ ਦਾ ਇੰਨਾ ਵੱਡਾ ਜ਼ਖੀਰਾ ਮਿਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਹਾਜ਼ ਨੂੰ ਅਫਗਾਨਿਸਤਾਨ ਤੋਂ ਪਾਕਿਸਤਾਨ ਲਿਜਾਇਆ ਜਾਣਾ ਸੀ। ਖੇਪ ਦਾ ਹਿੱਸਾ ਭਾਰਤ ਅਤੇ ਸ਼੍ਰੀਲੰਕਾ ਵਿੱਚ ਵੇਚੀ ਜਾਣੀ ਸੀ। ਜਹਾਜ਼ ਤੋਂ 6 ਈਰਾਨੀ ਲੋਕ ਵੀ ਫੜੇ ਗਏ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵੱਡੀ ਤਸਕਰੀ ਦੇ ਪਿੱਛੇ ਪਾਕਿਸਤਾਨ ਦੇ ਹਾਦੀ ਸਲੀਮ ਨੈਟਵਰਕ ਦਾ ਹੱਥ ਹੋ ਸਕਦਾ ਹੈ। ਅਧਿਕਾਰੀਆਂ ਮੁਤਾਬਕ ਹੈਰੋਇਨ ਦੇ ਪੈਕੇਟ ਵਿਚ ਸਕਾਰਪੀਅਨ ਦੇ ਇਲਾਵਾ ਡ੍ਰੈਗਨ ਸੀਲ ਦੇ ਨਿਸ਼ਾਨ ਵੀ ਮਿਲੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਈਰਾਨੀ ਜਹਾਜ਼ ‘ਤੇ ਸਵਾਰ ਲੋਕਾਂ ਨੇ ਸਾਡੇ ਤੋਂ ਬਚਣ ਲਈ ਸਮੁੰਦਰ ਵਿਚ ਛਲਾਂਗ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਹੈਰੋਇਨ ਨੂੰ ਵੀ ਪਾਣੀ ਵਿਚ ਪਾਉਣ ਦਾ ਯਤਨ ਕੀਤਾ। ਪਰ ਇਸ ਤੋਂ ਪਹਿਲਾਂ ਉਹ ਗ੍ਰਿਫਤ ਵਿਚ ਆ ਗਏ। ਹੈਰੋਇਨ ਖਰਾਬ ਨਾ ਹੋਵੇ ਤੇ ਫੜੇ ਜਾਣ ਦੇ ਡਰ ਤੋਂ ਇਸ ਨੂੰ ਸਮੁੰਦਰ ਵਿਚ ਪਾਇਆ ਜਾਵੇ, ਇਸ ਦੀ ਪਹਿਲਾਂ ਤੋਂ ਹੀ ਤਿਆਰੀ ਕੀਤੀ ਜਾ ਚੁੱਕੀ ਸੀ। ਹੈਰੋਇਨ ਦੀ ਪੈਕੇਜਿੰਗ ਵਾਟਰਪਰੂਫ ਤੇ 7 ਪਰਤ ਦੀ ਪੈਕਿੰਗ ਵਿਚ ਕੀਤਾ ਗਿਆ ਸੀ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਬਤ ਕੀਤੀ ਗਈ ਹੈਰੋਇਨ ਅਫਗਾਨਿਸਤਾਨ ਤੋਂ ਚੱਲੀ ਸੀ ਤੇ ਪਾਕਿਸਤਾਨ ਲਿਜਾਈ ਜਾ ਰਹੀ ਸੀ। ਇਸ ਨੂੰ ਜ਼ਬਤ ਕੀਤੇ ਜਾ ਚੁੱਕੇ ਜਹਾਜ਼ ਵਿਚ ਸਮੁੰਦਰ ਵਿਚ ਲੱਦਿਆ ਗਿਆ ਸੀ। ਇਹ ਜਹਾਜ਼ ਬਾਅਦ ਵਿਚ ਸ਼੍ਰੀਲੰਕਾਈ ਜਹਾਜ਼ ਦੀ ਖੇਪ ਦੀ ਅੱਗੇ ਡਲਿਵਰੀ ਕਰਨ ਲਈ ਭਾਰਤੀ ਜਲ ਸੀਮਾ ‘ਚ ਪਹੁੰਚਿਆ ਸੀ।

Exit mobile version