back to top
More
    HomePunjabਕਰਨਲ ਬਾਠ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ, ਹਾਈਕੋਰਟ ਦਾ ਆਦੇਸ਼…

    ਕਰਨਲ ਬਾਠ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ, ਹਾਈਕੋਰਟ ਦਾ ਆਦੇਸ਼…

    Published on

    ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਹੋਈ ਕਥਿਤ ਪੁਲਿਸ ਕੁੱਟਮਾਰ ਦੀ ਜਾਂਚ ਹੁਣ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਹ ਮਾਮਲਾ 13-14 ਮਾਰਚ ਦੀ ਰਾਤ ਦਾ ਹੈ, ਜਿਸ ’ਚ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਅਦਾਲਤ ਵਿੱਚ ਦਰਖਾਸਤ ਦਾਇਰ ਕਰਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ।ਉਨ੍ਹਾਂ ਦਾ ਦੋਸ਼ ਸੀ ਕਿ ਪੁਲਿਸ ਵੱਲੋਂ ਸਹੀ ਕਾਰਵਾਈ ਨਹੀਂ ਕੀਤੀ ਜਾ ਰਹੀ। ਹਾਈਕੋਰਟ ਨੇ ਪਹਿਲਾਂ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਦੇ ਹੋਏ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਸੀ, ਜਿਸ ਨੂੰ ਅਗਸਤ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਸਨ।

    ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ 9 ਦਿਨ ਬਾਅਦ ਕੇਸ ਦਰਜ ਕੀਤਾ ਸੀ ਅਤੇ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ, ਜਿਨ੍ਹਾਂ ਵਿੱਚ 5 ਇੰਸਪੈਕਟਰ ਵੀ ਸ਼ਾਮਲ ਸਨ।ਇਸ ਦੌਰਾਨ, ਕਰਨਲ ਦੀ ਪਤਨੀ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਵੀ ਮਿਲ ਕੇ ਇਨਸਾਫ ਦੀ ਮੰਗ ਕੀਤੀ ਸੀ। ਮਾਮਲਾ ਰੱਖਿਆ ਮੰਤਰਾਲੇ ਅਤੇ ਆਰਮੀ ਹੈੱਡਕੁਆਰਟਰ ਤੱਕ ਵੀ ਪਹੁੰਚ ਗਿਆ ਸੀ।ਹੁਣ ਹਾਈਕੋਰਟ ਨੇ ਸਾਰੇ ਤੱਥਾਂ ਦੀ ਪੜਤਾਲ ਤੋਂ ਬਾਅਦ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਹੋਣੀ ਹੈ।

    Latest articles

    ਲੁਧਿਆਣਾ: 7 ਮਹੀਨੇ ਦੀ ਬੱਚੀ ਘਰੋਂ ਲਾਪਤਾ, ਪੁਲਿਸ ਨੇ ਜਤਾਇਆ ਸ਼ੱਕ…

    ਲੁਧਿਆਣਾ ਦੇ ਕਰਤਾਰ ਨਗਰ ਇਲਾਕੇ 'ਚ ਇੱਕ 7 ਮਹੀਨੇ ਦੀ ਬੱਚੀ ਲਾਪਤਾ ਹੋਣ ਦੀ...

    SGPC Begins Preparations to Send Sikh Jatha to Nankana Sahib in November, Despite Travel Restrictions…

    Even though travel through the Attari-Wagah border is uncertain due to restrictions after the...

    ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ, MLA ਨੇ ਵੰਡੇ ਸਰਟੀਫਿਕੇਟ…

    ਮਹਿਲ ਕਲਾਂ (ਹਮੀਦੀ) – ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਇੱਕ ਹੋਰ ਵਾਅਦਾ ਪੂਰਾ...

    More like this