ਮੰਡੀ/ਨਵੀਂ ਦਿੱਲੀ – ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਆਪਣੇ ਬਿਆਨ ਨਾਲ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਨਸ਼ੇ ਦੀ ਸਮੱਸਿਆ ਇੰਨੀ ਗੰਭੀਰ ਹੈ ਕਿ ਜੇਕਰ ਇਸ ‘ਤੇ ਰੋਕ ਨਾ ਲਾਈ ਗਈ ਤਾਂ ਹਿਮਾਚਲ ਵਿੱਚ ਵੀ “ਪੰਜਾਬ ਦੀਆਂ ਵਿਧਵਾਵਾਂ ਵਾਲੇ ਪਿੰਡ” ਵਰਗੇ ਹਾਲਾਤ ਹੋ ਸਕਦੇ ਹਨ।ਉਹ ਕਹਿੰਦੀ ਹੈ ਕਿ ਪੰਜਾਬ ਦੇ ਕਈ ਪਿੰਡਾਂ ਵਿੱਚ ਸਿਰਫ ਵਿਧਵਾ ਔਰਤਾਂ ਹੀ ਬਚੀਆਂ ਹਨ। ਕੰਗਨਾ ਨੇ ਇਲਜ਼ਾਮ ਲਾਇਆ ਕਿ ਹਿਮਾਚਲ ‘ਚ ਨਸ਼ਾ ਪੰਜਾਬ ਰਾਹੀਂ ਆ ਰਿਹਾ ਹੈ, ਜਿਸ ਕਾਰਨ ਇਥੋਂ ਦੇ ਭੋਲੇ-ਭਾਲੇ ਬੱਚੇ ਚੋਰੀਆਂ ਅਤੇ ਘਰ ਦਾ ਸਮਾਨ ਵੇਚਣ ਜਿਹੇ ਕੰਮਾਂ ‘ਚ ਲੱਗ ਰਹੇ ਹਨ। ਉਨ੍ਹਾਂ ਨੇ ਨਸ਼ੇ ‘ਤੇ ਸਖ਼ਤ ਰੋਕ ਦੀ ਮੰਗ ਕੀਤੀ ਹੈ।
ਨਸ਼ੇ ਦੇ ਮਾਮਲੇ ‘ਚ ਕੰਗਨਾ ਰਣੌਤ ਨੇ ਦਿੱਤਾ ਪੰਜਾਬ ਬਾਰੇ ਵਿਵਾਦਤ ਬਿਆਨ, ਕਿਹਾ– ਹਿਮਾਚਲ ‘ਚ ਵੀ ਬਣ ਸਕਦੇ ਨੇ ਵਿਧਵਾਵਾਂ ਵਾਲੇ ਪਿੰਡ…
Published on
