ਜਲੰਧਰ: ਜਲੰਧਰ ਦੀ ਤਨਵੀ ਸ਼ਰਮਾ ਅਤੇ ਰਾਧਿਕਾ ਸ਼ਰਮਾ ਨੇ ਬੈਡਮਿੰਟਨ ਖੇਡ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ਦੀ ਉਪਲਬਧੀ ਨੂੰ ਮੱਦੇਨਜ਼ਰ ਰੱਖਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੋਵਾਂ ਨੂੰ ਸਨਮਾਨਤ ਕੀਤਾ। ਉਨ੍ਹਾਂ ਨੂੰ 1-1 ਲੱਖ ਰੁਪਏ ਨਕਦ ਇਨਾਮ ਅਤੇ ਟਰਾਫੀ ਦਿੱਤੀ ਗਈ।ਡਾ. ਅਗਰਵਾਲ, ਜੋ ਬੈਡਮਿੰਟਨ ਸੰਘ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਤਨਵੀ ਅੰਡਰ-19 ਜੂਨੀਅਰ ਵਿਸ਼ਵ ਰੈਂਕਿੰਗ ‘ਚ ਨੰਬਰ 1 ‘ਤੇ ਹੈ, ਜਦਕਿ ਰਾਧਿਕਾ ਮਿਕਸ ਡਬਲਜ਼ ‘ਚ ਦੇਸ਼ ਦੀ ਨੰਬਰ 1 ਖਿਡਾਰੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੰਜਾਬ ਲਈ ਨਹੀਂ, ਸਗੋਂ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ।
ਉਨ੍ਹਾਂ ਦੱਸਿਆ ਕਿ ਇਹ ਭੈਣਾਂ ਹੋਰ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹਨ। ਡੀ.ਸੀ. ਨੇ ਇਹ ਵੀ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਪ੍ਰਸ਼ਾਸਨ ਪੂਰਾ ਸਹਿਯੋਗ ਦੇਵੇਗਾ ਅਤੇ ਜੇ ਲੋੜ ਪਈ ਤਾਂ ਸਰਕਾਰੀ ਮਦਦ ਵੀ ਯਕੀਨੀ ਬਣਾਈ ਜਾਵੇਗੀ।ਡਾ. ਅਗਰਵਾਲ ਨੇ ਦੋਵਾਂ ਦੀ ਕੋਚ ਅਤੇ ਮਾਂ ਮੀਨਾ ਸ਼ਰਮਾ ਦੇ ਯੋਗਦਾਨ ਦੀ ਵੀ ਖਾਸ ਤੌਰ ‘ਤੇ ਸੱਤਾਹੀ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ, ਖ਼ਾਸ ਕਰਕੇ ਮਾਂ ਦਾ ਮਾਰਗਦਰਸ਼ਨ ਬੱਚਿਆਂ ਦੀ ਕਾਮਯਾਬੀ ‘ਚ ਵੱਡਾ ਰੋਲ ਨਿਭਾਉਂਦਾ ਹੈ। ਮੀਨਾ ਸ਼ਰਮਾ ਨੇ ਆਪਣੀ ਸਮਰਪਿਤ ਕੋਸ਼ਿਸ਼ ਨਾਲ ਬੇਟੀਆਂ ਨੂੰ ਉੱਚਾਈਆਂ ‘ਤੇ ਪਹੁੰਚਾਇਆ ਹੈ।