Site icon Punjab Mirror

ਸਾਬਕਾ ਮੰਤਰੀ ਅਰੁਣਾ ਚੌਧਰੀ ਤੇ ਅਫ਼ਸਰਾਂ ਖਿਲਾਫ਼ ਜਾਂਚ ਸ਼ੁਰੂ ਸੈਨੇਟਰੀ ਪੈਡ ਘਪਲਾ

ਦੋ ਸਾਲ ਪਹਿਲਾਂ ਹੋਏ ਬਹੁ-ਕਰੋੜੀ ਸੈਨੇਟਰੀ ਪੈਡ ਘੁਟਾਲੇ ਦੀ ਜਾਂਚ ਲਈ ਵਿਜੀਲੈਂਸ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਦੋਸ਼ ਹੈ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ 2.5 ਕਰੋੜ ਡਬਲ ਐਕਸਲ ਸੈਨੇਟਰੀ ਪੈਡ ਖਰੀਦੇ ਗਏ। ਵਿਜੀਲੈਂਸ ਸੂਤਰਾਂ ਮੁਤਾਬਕ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਜਾਣਨ ਲਈ ਏਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੰਤਰੀ ਵੱਲੋਂ ਮਨਜ਼ੂਰੀ ਤੋਂ ਪਹਿਲਾਂ ਫਾਈਲ ਕਿਨ੍ਹਾਂ ਅਧਿਕਾਰੀਆਂ ਰਾਹੀਂ ਪਾਸ ਕੀਤੀ ਗਈ? ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਮਾਜਿਕ ਸੁਰੱਖਿਆ ਭਲਾਈ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਵਧੀਕ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ ਨੇ ਸੇਵਾਮੁਕਤੀ ਤੋਂ ਪਹਿਲਾਂ ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ ਵਿਜੀਲੈਂਸ ਨੂੰ ਰਿਪੋਰਟ ਸੌਂਪ ਦਿੱਤੀ ਸੀ।

ਦੂਜੇ ਪਾਸੇ ਇਸ ਖਰੀਦੋ-ਫਰੋਖ਼ਤ ’ਚ ਸ਼ਾਮਲ ਸੁਖਦੀਪ ਸਿੰਘ ਡੀ.ਪੀ.ਓ ਨੇ ਕਿਹਾ ਕਿ ਸਾਡੇ ’ਤੇ ਲਾਏ ਜਾ ਰਹੇ ਦੋਸ਼ ਗਲਤ ਹਨ। ਇਸ ਖਰੀਦ ਪ੍ਰਕਿਰਿਆ ਵਿੱਚ ਕੋਈ ਵੀ ਬੇਨਿਯਮੀ ਨਹੀਂ ਕੀਤੀ ਗਈ ਹੈ। ਖਰੀਦ ਕਮੇਟੀ ਦੇ ਮੈਂਬਰ ਰਾਜਵੀਰ ਸਿੰਘ ਅਤੇ ਗੁਰਿੰਦਰ ਸਿੰਘ ਮੌੜ ਸਰਕਾਰ ਦੇ ਰੈਗੂਲਰ ਮੁਲਾਜ਼ਮ ਹਨ ਅਤੇ ਠੇਕੇ ’ਤੇ ਕੰਮ ਨਹੀਂ ਕਰਦੇ।

11 ਅਗਸਤ, 2021 ਨੂੰ ਖਰੀਦ ਕਮੇਟੀ ਨੇ ਅਗਸਤ ਤੋਂ ਮਾਰਚ 2022 ਤੱਕ ਕੁੱਲ 8 ਮਹੀਨਿਆਂ ਲਈ ਸੈਨੇਟਰੀ ਪੈਡਾਂ ਦੀ ਸਪਲਾਈ ਪਹਿਲਾਂ ਵਾਂਗ ਹੀ ਦਰਾਂ ‘ਤੇ ਕਰਨ ਦਾ ਆਦੇਸ਼ ਦਿੱਤਾ ਸੀ। ਕੰਟਰੋਲਰ ਆਫ਼ ਸਟੋਰੇਜ਼ ਨਾਲ ਸਮਝੌਤਾ ਮਈ 2021 ਤੱਕ ਸੀ। ਇਹ ਹੁਕਮ ਸਬੰਧਤ ਕੰਪਨੀ ਨੂੰ 8 ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ।

Exit mobile version