ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਇੱਕ ਪ੍ਰੋਗਰਾਮ ਵਿਵਾਦਾਂ ਵਿੱਚ ਘਿਰ ਗਿਆ ਹੈ। ਫਗਵਾੜਾ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪ੍ਰੋਗਰਾਮ ਨੂੰ ਲੈ ਕੇ ਪੁਲਿਸ ਨੇ ਉਨ੍ਹਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਮਾਮਲਾ ਦੋ ਦਿਨ ਪਹਿਲਾਂ ਕਰਵਾਏ ਗਏ ਪ੍ਰੋਗਰਾਮ ਨੂੰ ਲੈ ਕੇ ਦਰਜ ਕੀਤਾ ਗਿਆ ਹੈ।
ਦਰਅਸਲ 17 ਅਪ੍ਰੈਲ ਨੂੰ ਸਾਰੇਗਾਮਾ ਕੰਪਨੀ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਗਾਇਕ ਦਿਲਜੀਤ ਦਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ। ਇਹ ਪ੍ਰੋਗਰਾਮ ਕੰਪਨੀ ਕੰਪਨੀ ਵਲੋਂ ਪ੍ਰੋਗਰਾਮ ਦੇ ਤੈਅ ਸਮੇਂ ਦੀ ਲਈ ਗਈ ਮਨਜ਼ੂਰੀ ਨਾਲੋਂ ਅੱਧਾ ਘੰਟਾ ਵੱਧ ਚੱਲਿਆ।
ਇਸ ਦੌਰਾਨ ਦਿਲਜੀਤ ਦੁਸਾਂਝ ਨੇ ਹੈਲੀਕਾਪਟਰ ਰਾਹੀਂ ਉਥੇ ਪਹੁੰਚਣਾ ਸੀ ਤੇ ਪਾਇਲਟ ਨੇ ਮਨਜ਼ੂਰੀ ਅਧੀਨ ਬਣੇ ਹੋਏ ਹੈਲੀਪੈਡ ਦੀ ਥਾਂ ‘ਤੇ ਕਿਸੇ ਹੋਰ ਥਾਂ ਚੌਪਰ ਉਤਾਰਿਆ, ਜਦਕਿ ਐੱਸ.ਡੀ.ਐੱਮ. ਫਗਵਾੜਾ ਵਲੋਂ ਦੂਜੀ ਥਾਂ ਦੀ ਮਨਜ਼ੂਰੀ ਲਈ ਗਈ ਸੀ।
You may also like
-
ਸ਼੍ਰੀਨਗਰ ‘ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਪੁਲਿਸ ਮੁਲਾਜ਼ਮ ਦੀ ਕੀਤੀ ਹੱਤਿਆ, 7 ਸਾਲਾ ਧੀ ਵੀ ਜ਼ਖਮੀ ਹੋ ਗਈ।
-
ਹਿਮਾਚਲ ਦੀ ਬਲਜੀਤ ਕੌਰ ਬਣੀ 25 ਦਿਨਾਂ ‘ਚ ਚਾਰ 8000 ਮੀਟਰ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ |
-
ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘੱਟਾਉਣ ਦੇ ਐਲਾਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ, ਬੋਲੇ ਸਾਡੇ ਲਈ ਲੋਕ ਪਹਿਲਾਂ
-
WHO ਨੇ ਸੱਦੀ ਐਮਰਜੈਂਸੀ ਮੀਟਿੰਗ ,ਕੋਰੋਨਾ ਮਗਰੋਂ ਹੁਣ ਮੰਕੀਪਾਕਸ ਬਣਿਆ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ|
-
ਕੋਰੋਨਾ ਤੋਂ ਬਾਅਦ ਹੁਣ ‘Monkeypox Virus’ ਦਾ ਵਧਿਆ ਖਤਰਾ, ਬ੍ਰਿਟੇਨ ਤੋਂ ਬਾਅਦ ਅਮਰੀਕਾ ‘ਚ ਸਾਹਮਣੇ ਆਇਆ ਪਹਿਲਾ ਮਾਮਲਾ ਸਾਹਮਣੇ ਆਇਆ ਹੈ |