ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਡੀ ਵਿਸ਼ਵਾ ਦੀ ਐਤਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਵਿਸ਼ਵਾ 83ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਗੁਹਾਟੀ ਤੋਂ ਸ਼ਿਲਾਂਗ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਇਸ ਦਰਦਨਾਕ ਘਟਨਾ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦੇਈਏ ਕਿ ਵਿਸ਼ਵਾ ਟੇਬਲ ਟੈਨਿਸ ਦੀ ਦੁਨੀਆ ਵਿੱਚ ਭਾਰਤ ਦੇ ਉੱਭਰਦੇ ਖਿਡਾਰੀਆਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੀ ਮੌਤ ਖੇਡ ਜਗਤ ਲਈ ਇੱਕ ਵੱਡਾ ਝਟਕਾ ਹੈ।
ਡੀ ਵਿਸ਼ਵਾ ਤਮੀਜ਼ਗਾ ਟੇਬਲ ਟੈਨਿਸ ਐਸੋਸੀਏਸ਼ਨ (ਟੀਟੀਟੀਏ) ਰਾਜ ਪੁਰਸ਼ ਟੀਮ ਦਾ ਹਿੱਸਾ ਸੀ। ਇਹ ਟੀਮ ਸ਼ਿਲਾਂਗ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੀ ਸੀਨੀਅਰ ਨੈਸ਼ਨਲ ਅਤੇ ਅੰਤਰ-ਰਾਜੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਜਾ ਰਹੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡਰਾਈਵਰ ਦੀ ਵੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਹੈ। ਡਰਾਈਵਰ ਦੀ ਪਛਾਣ ਦੀਪਲ ਦਾਸ ਵਜੋਂ ਹੋਈ ਹੈ। ਦੱਸ ਦੇਈਏ ਕਿ ਜਿਸ ਗੱਡੀ ਵਿੱਚ ਵਿਸ਼ਵਾ ਸਵਾਰ ਸੀ, ਉਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਹੈ।
ਪੁਲਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵਿਫਟ ਡਿਜ਼ਾਇਰ ਕਾਰ ਗੁਹਾਟੀ ਹਵਾਈ ਅੱਡੇ ਤੋਂ ਸ਼ਿਲਾਂਗ ਜਾ ਰਹੀ ਸੀ। NH 6 ‘ਤੇ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਦਸਾ ਹਾਈਵੇਅ ਦੇ ਵਿਚਕਾਰ ਇੱਕ ਮੋੜ ‘ਤੇ ਟਰੱਕ ਦੇ ਓਵਰਸਪੀਡ ਤੋਂ ਬਾਅਦ ਵਾਪਰਿਆ। ਤੇਜ਼ ਰਫਤਾਰ ਟਰੱਕ ਨੇ ਉਸ ਕਾਰ ਨੂੰ ਲਤਾੜ ਦਿੱਤਾ ਅਤੇ ਖੁਦ ਵੀ 50 ਮੀਟਰ ਡੂੰਘੀ ਖੱਡ ‘ਚ ਜਾ ਡਿੱਗੀ। ਬਾਅਦ ‘ਚ ਟਰੱਕ ਡਰਾਈਵਰ ਅਤੇ ਗੱਡੀ ‘ਚ ਸਵਾਰ ਹੋਰ ਜ਼ਖਮੀਆਂ ਨੂੰ ਤੁਰੰਤ ਨੋਂਗਪੋਹ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਦਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
You may also like
-
ਗੂਗਲ ਹੁਣ ਤੁਹਾਡੀ ਨੀਂਦ ‘ਤੇ ਵੀ ਰੱਖ ਸਕਦੈ ਨਜ਼ਰ, ਆਪਣੀ ਟੈਕਨਾਲੋਜੀ ਰਾਹੀਂ ਲੋਕਾਂ ਦੇ ਘੁਰਾੜਿਆਂ ਦਾ ਲਾਗਏਗਾ ਪਤਾ
-
ਲੱਦਾਖ ‘ ਦੇ ਤੁਰਤਕ ਸੈਕਟਰ ਵਿਚ 26 ਜਵਾਨਾਂ ਨੂੰ ਲਿਜਾ ਰਹੀ ਫੌਜ ਦੀ ਗੱਡੀ ਨਦੀ ‘ਚ ਡਿਗੀ, 7 ਜਵਾਨ ਹੋਏ ਸ਼ਹੀਦ|
-
ਸ਼੍ਰੀਨਗਰ ‘ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਪੁਲਿਸ ਮੁਲਾਜ਼ਮ ਦੀ ਕੀਤੀ ਹੱਤਿਆ, 7 ਸਾਲਾ ਧੀ ਵੀ ਜ਼ਖਮੀ ਹੋ ਗਈ।
-
ਹਿਮਾਚਲ ਦੀ ਬਲਜੀਤ ਕੌਰ ਬਣੀ 25 ਦਿਨਾਂ ‘ਚ ਚਾਰ 8000 ਮੀਟਰ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ |
-
ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘੱਟਾਉਣ ਦੇ ਐਲਾਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ, ਬੋਲੇ ਸਾਡੇ ਲਈ ਲੋਕ ਪਹਿਲਾਂ