ਕੋਰੋਨਾ ਮਗਰੋਂ ਹੁਣ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਮੰਕੀਪਾਕਸ ਵਾਇਰਸ ਦੇ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਮੁੱਦੇ ‘ਤੇ ਚਰਚਾ ਕਰਨ ਲਈ ਐਮਰਜੈਂਸੀ ਬੈਠਕ ਸੱਦੀ ਹੈ। ਰੂਸ ਦੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਮੀਟਿੰਗ ਦਾ ਮੁੱਖ ਏਜੰਡਾ ਇਸ ਵਾਇਰਸ ਦੇ ਟਰਾਂਸਮਿਸ਼ਨ ਦੇ ਕਾਰਨਾਂ ਤੇ ਜ਼ਰੀਏ ‘ਤੇ ਚਰਚਾ ਕਰਨਾ ਹੋਵੇਗਾ।
ਰਿਪੋਰਟਾਂ ਮੁਤਾਬਕ ਸਮਲਿੰਗੀ ਲੋਕਾਂ ਵਿਚਾਲੇ ਇਸ ਵਾਇਰਸ ਦੇ ਪਸਾਰ ਹੋਣ ਦਾ ਖਤਰਾ ਵਰੱਧ ਹੈ। ਰੂਸ ਇੱਕ ਨਿਊਜ਼ ਏਜੰਸੀ ਨੇ ਦੱਸਿਆ ਕਿ ਮਈਈ ਮਹੀਨੇ ਦੀ ਸ਼ੁਰੂਆਤ ਵਿੱਚ ਬ੍ਰਿਟੇਨ, ਸਪੇਨ, ਬੈਲਜੀਅਮ, ਇਟਲੀ, ਆਸਟ੍ਰੇਲੀਆ ਤੇ ਕੈਨੇਡਾ ਸਣੇ ਕਈ ਦੇਸ਼ਾਂ ਵਿੱਚ ਮੰਕੀਪਾਕਸ ਵਾਇਰਸ ਦੇ ਮਾਮਲੇ ਮਿਲੇ।
ਯੂਕੇ ਹੈਲਥ ਏਜੰਸੀ ਨੇ 7 ਮਈ ਨੂੰ ਇੰਗਲੈਂਡ ਵਿੱਚ ਮੰਕੀਪਾਕਸ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਸੀ। ਇਨਫੈਕਟਿਡ ਮਰੀਜ਼ ਨਾਇਜ਼ੀਰੀਆ ਤੋਂ ਪਰਤਿਆ ਸੀ, ਦੂਜੇ ਪਾਸੇ 18 ਮਈ ਨੂੰ ਅਮਰੀਕਾ ਵਿੱਚ ਵੀ ਇਕ ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਮਿਲਿਆ ਸੀ, ਜੋ ਕੈਨੇਡਾ ਦੀ ਯਾਤਰਾ ਕਰੇ ਪਰਤਿਆ ਸੀ।
ਵਿਗਿਆਨੀਆਂ ਮੁਤਾਬਕ ਮੰਕੀਪਾਕਸ ਚਿਕਨਪਾਕਸ ਦੇ ਵਾਇਰਸ ਦੀ ਫੈਮਿਲੀ ਨਾਲ ਹੀ ਜੁੜਿਆ ਹੈ। ਹਾਲਾਂਕਿ ਇਹ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ ਤੇ ਮਾਹਰਾਂ ਦਾ ਕਹਿਣਾ ਹੈ ਇਨਫੈਕਸ਼ਨ ਦੀ ਸੰਭਾਵਨਾ ਘੱਟ ਰਹਿੰਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰਦਰਦ, ਸੋਜ, ਪਿੱਠ ਦਰਦ, ਮਾਸਪੇਸ਼ੀਆਂ ਵਿੱਚ ਦਰਦ ਤੇ ਆਮ ਤੌਰ ‘ਤੇ ਸੁਸਤੀ ਸ਼ਾਮਲ ਹਨ।
ਇੱਕ ਵਾਰ ਜਦੋਂ ਬੁਖਾਰ ਟੁੱਟ ਜਾਂਦਾ ਹੈ ਤਾਂ ਸਰੀਰ ‘ਤੇ ਦਾਣੇ ਨਿਕਲ ਸਕਦੇ ਹਨ। ਇਹ ਦਾਣੇ ਅਕਸਰ ਚਿਹਰੇ ‘ਤੇ ਸ਼ੁਰੂ ਹੁੰਦੇ ਹਨ, ਫਿਰ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਜਾਂਦੇ ਹਨ। ਆਮ ਤੌਰ ‘ਤੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਵਿੱਚ ਨਿਕਲਦੇ ਹਨ। ਮੰਕੀਪਾਕਸ ਕਿਸੇ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ।
You may also like
-
ਦੇਸ਼ ‘ਚ ਨਹੀਂ ਘੱਟ ਰਹੇ ਕੋਰੋਨਾ ਮਾਮਲੇ, ਬੀਤੇ 24 ਘੰਟਿਆਂ ‘ਚ ਮਿਲੇ 35 ਲੋਕਾਂ ਦੀ ਮੌਤ 18,930 ਨਵੇਂ ਮਾਮਲੇ
-
PM ਮੋਦੀ ਨੇ ਕੁੱਲੂ ਬੱਸ ਹਾਦਸੇ ‘ਤੇ ਜਤਾਇਆ ਦੁੱਖ,ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਮ੍ਰਿਤਕ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਕੀਤਾ ਐਲਾਨ
-
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਕਿਹਾ‘ਏਲੀਅਨ ਕਰਕੇ ਫੈਲ ਰਿਹੈ ਕੋਰੋਨਾ, ਗੁਬਾਰੇ ‘ਚ ਭਰ ਕੇ ਸੁੱਟਿਆ ਵਾਇਰਸ’- ਕਿਮ ਜੋਂਗ ਦਾ ਅਜੀਬ ਦਾਅਵਾ |
-
ਅਸਤੀਫ਼ਾ ਦੇ ‘ਗਾਇਬ’ ਹੋਇਆ ਮੁਲਾਜ਼ਮ 43,000 ਦੀ ਥਾਂ ਕੰਪਨੀ ਨੇ ਖਾਤੇ ‘ਚ ਪਾ ‘ਤੀ 1.43 ਕਰੋੜ ਤਨਖਾਹ,
-
ਕਮਰਸ਼ੀਅਲ ਗੈਸ 198 ਰੁਪਏ ਤੱਕ ਘਟੇ ਰੇਟ ਸਿਲੰਡਰ ਹੋਇਆ ਸਸਤਾ,