ਦੇਸ਼ ਦੇ ਲੋਕ ਕੋਰੋਨਾ ਵਾਇਰਸ ਤੋਂ ਉਭਰ ਵੀ ਨਹੀਂ ਸਕੇ ਕਿ ਹੁਣ ਇੱਕ ਹੋਰ ਵਾਇਰਸ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਇਸ ਵਾਇਰਸ ਦੇ ਫੈਲਣ ਦੀ ਲੜੀ ਵਿੱਚ ‘Monkeypox Virus’ ਸ਼ਾਮਲ ਹੋ ਗਿਆ ਹੈ। ਹਾਲ ਹੀ ਵਿੱਚ, ਬ੍ਰਿਟੇਨ ਵਿੱਚ ‘Monkeypox Virus’ ਦੇ ਸੱਤ ਮਾਮਲੇ ਸਾਹਮਣੇ ਆਏ ਹਨ। ਬ੍ਰਿਟੇਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ਦੇ ਮੈਸੇਚਿਉਸੇਟਸ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਬੁੱਧਵਾਰ ਨੂੰ ਇੱਕ ਵਿਅਕਤੀ ਵਿੱਚ ਮੰਕੀਪੌਕਸ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਕੀਤੀ ਹੈ। ਇਹ ਵਿਅਕਤੀ ਹਾਲ ਹੀ ਵਿੱਚ ਕੈਨੇਡਾ ਗਿਆ ਸੀ।

ਮੈਸੇਚਿਉਸੇਟਸ ਵਿਭਾਗ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਵਿਅਕਤੀ ਦੀ ਸ਼ੁਰੂਆਤੀ ਜਾਂਚ ਜਮੈਕਾ ਦੀ ਇੱਕ ਲੈਬ ਵਿੱਚ ਹੋਈ, ਜਦੋਂ ਕਿ ਇਸ ਵਾਇਰਸ ਦੀ ਪੁਸ਼ਟੀ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਵਿੱਚ ਹੋਈ । ਫਿਲਹਾਲ ਸੀਡੀਸੀ ਸਥਾਨਕ ਹੈਲਥ ਬੋਰਡਾਂ ਨਾਲ ਮਿਲ ਕੇ ਉਨ੍ਹਾਂ ਲੋਕਾਂ ਦੀ ਪਹਿਚਾਣ ਕਰ ਰਿਹਾ ਹੈ, ਜੋ ਉਸ ਸ਼ਖਸ ਦੇ ਸੰਪਰਕ ਵਿੱਚ ਸਨ । ਪ੍ਰੈਸ ਰਿਲੀਜ਼ ਅਨੁਸਾਰ ਇਸ ਮਾਮਲੇ ਤੋਂ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ।
ਇਸ ਸਬੰਧੀ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਕੀਪੌਕਸ ਇੱਕ ਦੁਰਲੱਭ ਅਤੇ ਗੰਭੀਰ ਵਾਇਰਲ ਬਿਮਾਰੀ ਹੈ ਜੋ ਆਮ ਤੌਰ ‘ਤੇ ਫਲੂ ਵਰਗੀ ਬਿਮਾਰੀ ਅਤੇ ਲਿੰਫ ਨੋਡਜ਼ ਦੀ ਸੋਜ ਨਾਲ ਸ਼ੁਰੂ ਹੁੰਦੀ ਹੈ। ਇਹ ਚਿਹਰੇ ਅਤੇ ਸਰੀਰ ‘ਤੇ ਧੱਫੜ ਦੇ ਰੂਪ ਵਿੱਚ ਵਿਕਸਤ ਹੁੰਦੀ ਹੈ। ਇਸਦੇ ਜ਼ਿਆਦਾਤਰ ਸੰਕ੍ਰਮਣ ਲਾਗਾਂ 2 ਤੋਂ 4 ਹਫ਼ਤਿਆਂ ਤੱਕ ਚਲਦੇ ਹਨ। ਇਹ ਵਾਇਰਸ ਲੋਕਾਂ ਵਿੱਚ ਆਸਾਨੀ ਨਾਲ ਨਹੀਂ ਫੈਲਦਾ, ਪਰ ਮਰੀਜ਼ ਦੇ ਸਰੀਰ ਦੇ ਤਰਲ ਪਦਾਰਥਾਂ ਅਤੇ ਮੰਕੀਪੌਕਸ ਦੇ ਜਖਮਾਂ ਦੇ ਸੰਪਰਕ ਰਾਹੀਂ ਫੈਲ ਸਕਦਾ ਹੈ।
ਇਸ ਤੋਂ ਪਹਿਲਾਂ ਅਮਰੀਕਾ ਵਿੱਚ ਇਸ ਸਾਲ ਇੱਕ ਵੀ ਕੇਸ ਦੀ ਪਛਾਣ ਨਹੀਂ ਕੀਤੀ ਗਈ ਹੈ, ਜਦੋਂ ਕਿ ਟੈਕਸਾਸ ਅਤੇ ਮੈਰੀਲੈਂਡ ਵਿੱਚ ਸਾਲ 2021 ਵਿੱਚ ਨਾਈਜੀਰੀਆ ਦੀ ਯਾਤਰਾ ਕਰਨ ਵਾਲੇ ਲੋਕਾਂ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ । ਇਸ ਦੇ ਨਾਲ ਹੀ, ਮਈ 2022 ਦੀ ਸ਼ੁਰੂਆਤ ਵਿੱਚ ਯੂਕੇ ਵਿੱਚ ਮੰਕੀਪੌਕਸ ਦੇ 9 ਮਾਮਲਿਆਂ ਦੀ ਪਛਾਣ ਹੋਈ ਹੈ। ਇਸ ਦਾ ਪਹਿਲਾ ਮਾਮਲਾ ਨਾਈਜੀਰੀਆ ਤੋਂ ਸਾਹਮਣੇ ਆਇਆ ਸੀ।
You may also like
-
ਦੇਸ਼ ‘ਚ ਨਹੀਂ ਘੱਟ ਰਹੇ ਕੋਰੋਨਾ ਮਾਮਲੇ, ਬੀਤੇ 24 ਘੰਟਿਆਂ ‘ਚ ਮਿਲੇ 35 ਲੋਕਾਂ ਦੀ ਮੌਤ 18,930 ਨਵੇਂ ਮਾਮਲੇ
-
PM ਮੋਦੀ ਨੇ ਕੁੱਲੂ ਬੱਸ ਹਾਦਸੇ ‘ਤੇ ਜਤਾਇਆ ਦੁੱਖ,ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਮ੍ਰਿਤਕ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਕੀਤਾ ਐਲਾਨ
-
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਕਿਹਾ‘ਏਲੀਅਨ ਕਰਕੇ ਫੈਲ ਰਿਹੈ ਕੋਰੋਨਾ, ਗੁਬਾਰੇ ‘ਚ ਭਰ ਕੇ ਸੁੱਟਿਆ ਵਾਇਰਸ’- ਕਿਮ ਜੋਂਗ ਦਾ ਅਜੀਬ ਦਾਅਵਾ |
-
ਅਸਤੀਫ਼ਾ ਦੇ ‘ਗਾਇਬ’ ਹੋਇਆ ਮੁਲਾਜ਼ਮ 43,000 ਦੀ ਥਾਂ ਕੰਪਨੀ ਨੇ ਖਾਤੇ ‘ਚ ਪਾ ‘ਤੀ 1.43 ਕਰੋੜ ਤਨਖਾਹ,
-
ਕਮਰਸ਼ੀਅਲ ਗੈਸ 198 ਰੁਪਏ ਤੱਕ ਘਟੇ ਰੇਟ ਸਿਲੰਡਰ ਹੋਇਆ ਸਸਤਾ,