ਵਾਰਾਣਸੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਦੀ ਅਰਥਵਿਵਸਥਾ ਨੂੰ “ਡੈਡ ਇਕੋਨੋਮੀ” ਕਹਿਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ।ਸ਼ਨੀਵਾਰ ਨੂੰ ਵਾਰਾਣਸੀ ‘ਚ ਇੱਕ ਸਮਾਰੋਹ ਦੌਰਾਨ ਮੋਦੀ ਨੇ ਕਿਹਾ, “ਅੱਜ ਜਦੋਂ ਵਿਸ਼ਵ ਅਰਥਵਿਵਸਥਾ ਅਸਥਿਰਤਾ ਅਤੇ ਖਤਰੇ ਦੀ ਹਾਲਤ ਵਿੱਚ ਹੈ, ਭਾਰਤ ਆਪਣੇ ਆਰਥਿਕ ਹਿੱਤਾਂ ਲਈ ਸਚੇਤ ਹੈ। ਸਾਡੇ ਕਿਸਾਨ, ਉਦਯੋਗ ਅਤੇ ਨੌਜਵਾਨਾਂ ਦੀ ਭਲਾਈ ਸਾਡੇ ਲਈ ਸਭ ਤੋਂ ਵੱਡੀ ਤਰਜੀਹ ਹੈ। ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।”
ਮੋਦੀ ਨੇ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਸੰਕਟ ਸਮੇਂ ਵਿੱਚ ਸਿਰਫ਼ ਸਵਦੇਸ਼ੀ ਉਤਪਾਦਾਂ ਨੂੰ ਹੀ ਤਰਜੀਹ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ, “ਹੁਣ ਅਸੀਂ ਹਰ ਪਲ ਸਵਦੇਸ਼ੀ ਉਤਪਾਦ ਹੀ ਖਰੀਦਾਂਗੇ। ਇਹ ਦੇਸ਼ ਸੇਵਾ ਹੋਵੇਗੀ ਅਤੇ ਮਹਾਤਮਾ ਗਾਂਧੀ ਲਈ ਸੱਚੀ ਸ਼ਰਧਾਂਜਲੀ ਵੀ।”