Site icon Punjab Mirror

ਭਾਰਤ ਨੇ ਪਹਿਲਾ ਗੋਲਡ ਏਟੀਐਮ ਲਾਂਚ ਕੀਤਾ ਹੈ ਇਸ ਸ਼ਹਿਰ ‘ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਗੋਲਡ ਏਟੀਐੱਮ, ATM ਤੋਂ ਨਿਕਲੇਗਾ ਸੋਨਾ

ਤੁਸੀਂ ਆਟੋਮੇਟਿਡ ਟੇਲਰ ਮਸ਼ੀਨ (ਏ.ਟੀ.ਐਮ.) ਤੋਂ ਪੈਸੇ ਨਿਕਲਦੇ ਹੋਏ ਤਾਂ ਵੇਖੇ ਹੀ ਹਨ। ਹੁਣ ਅਜਿਹੀ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਤੁਸੀਂ ATM ਤੋਂ ਸੋਨਾ ਕਢਵਾ ਸਕੋਗੇ। ਦਰਅਸਲ, ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਪਹਿਲਾ ਰੀਅਲ ਟਾਈਮ ਗੋਲਡ ਏਟੀਐਮ ਲਗਾਇਆ ਗਿਆ ਹੈ। ਇਸ ਰੀਅਲ ਟਾਈਮ ਗੋਲਡ ਏਟੀਐਮ ਤੋਂ ਸੋਨੇ ਦੇ ਸਿੱਕੇ ਕਢਵਾਏ ਜਾ ਸਕਦੇ ਹਨ।

ਹੈਦਰਾਬਾਦ ਸਥਿਤ ਕੰਪਨੀ ਗੋਲਡਸਿੱਕਾ ਪ੍ਰਾਈਵੇਟ ਲਿਮਟਿਡ ਨੇ ਓਪਨਕਿਊਬ ਟੈਕਨਾਲੋਜੀ ਦੀ ਮਦਦ ਨਾਲ ਇਹ ਏ.ਟੀ.ਐੱਮ. ਲਗਾਇਆ ਹੈ, ਜਿਸ ਰਾਹੀਂ ਸੋਨੇ ਦੇ ਸਿੱਕੇ ਖਰੀਦਣ ਲਈ ਗਾਹਕ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਸਕਦੇ ਹਨ।

ਗੋਲਡਸਿੱਕਾ ਦੇ ਸੀ.ਈ.ਓ., ਸੀ. ਤਰੁਜ, ਜੋ ਕਿ ਸੋਨਾ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰੇ ਹਨ, ਮੁਤਾਬਕ, ਲੋਕ ਇਸ ATM ਦੀ ਵਰਤੋਂ ਕਰਕੇ 0.5 ਗ੍ਰਾਮ ਤੋਂ 100 ਗ੍ਰਾਮ ਤੱਕ ਦੇ ਸੋਨੇ ਦੇ ਸਿੱਕੇ ਖਰੀਦ ਸਕਦੇ ਹਨ। ਇਸ ATM ‘ਤੇ ਸੋਨੇ ਦੀ ਕੀਮਤ ਲਾਈਵ ਅਪਡੇਟ ਕੀਤੀ ਜਾਵੇਗੀ। ਗੋਲਡ ਏਟੀਐਮ ਸੇਵਾ 24 ਘੰਟੇ ਉਪਲਬਧ ਹੋਵੇਗੀ।

ਤਰੁਜ ਮੁਤਾਬਕ ਕੰਪਨੀ ਪੇਡਾਪੱਲੀ, ਵਾਰੰਗਲ ਅਤੇ ਕਰੀਮਨਗਰ ਵਿੱਚ ਗੋਲਡ ਏਟੀਐਮ ਖੋਲ੍ਹਣ ਦੀ ਵੀ ਯੋਜਨਾ ਬਣਾ ਰਹੀ ਹੈ। ਕੰਪਨੀ ਦੀ ਅਗਲੇ 2 ਸਾਲਾਂ ਵਿੱਚ ਪੂਰੇ ਭਾਰਤ ਵਿੱਚ ਲਗਭਗ 3,000 ਗੋਲਡ ਏਟੀਐਮ ਖੋਲ੍ਹਣ ਦੀ ਯੋਜਨਾ ਹੈ।

Exit mobile version