ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਬੁੱਧਵਾਰ ਨੂੰ ਹਥਿਨੀਕੁੰਡ ਬੈਰਾਜ ‘ਤੇ ਯਮੁਨਾ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ। ਇਹ ਮਾਨਸੂਨ ਦਾ ਸਭ ਤੋਂ ਵੱਧ ਪਾਣੀ ਵਾਲਾ ਪੱਧਰ ਰਿਕਾਰਡ ਕੀਤਾ ਗਿਆ ਹੈ।ਅਧਿਕਾਰੀਆਂ ਮੁਤਾਬਕ, ਬੈਰਾਜ ਤੋਂ ਦਿੱਲੀ ਵੱਲ 65 ਲੱਖ 206 ਕਿਊਸਿਕ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਪਾਣੀ ਛੱਡਿਆ ਜਾ ਰਿਹਾ ਹੈ, ਜੋ 72 ਘੰਟਿਆਂ ਵਿੱਚ ਦਿੱਲੀ ਪਹੁੰਚ ਸਕਦਾ ਹੈ। ਇਸ ਕਾਰਨ ਹੇਠਲੇ ਇਲਾਕਿਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ। ਯਮੁਨਾਨਗਰ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ।
ਬੁੱਧਵਾਰ ਸਵੇਰੇ 6 ਵਜੇ ਤੱਕ ਪਾਣੀ ਦਾ ਪੱਧਰ 73 ਹਜ਼ਾਰ 749 ਕਿਊਸਿਕ ਰਿਕਾਰਡ ਕੀਤਾ ਗਿਆ। ਹਾਲਾਂਕਿ, ਸਵੇਰੇ 9 ਵਜੇ ਤੱਕ ਇਹ ਘਟ ਕੇ 59 ਹਜ਼ਾਰ 933 ਕਿਊਸਿਕ ਤੱਕ ਆ ਗਿਆ ਸੀ। ਪਰ ਦੁਪਹਿਰ 2 ਵਜੇ ਇਹ ਫਿਰ ਵਧ ਕੇ 67 ਹਜ਼ਾਰ ਕਿਊਸਿਕ ਹੋ ਗਿਆ।ਇਸ ਤੋਂ ਪਹਿਲਾਂ, 22 ਜੁਲਾਈ ਨੂੰ ਯਮੁਨਾ ਨਦੀ ‘ਚ 64 ਹਜ਼ਾਰ 610 ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਸੀ। ਹਾਲਾਤ ਨੂੰ ਦੇਖਦਿਆਂ, ਨਿਮਨ ਇਲਾਕਿਆਂ ‘ਚ ਵੱਸਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।