back to top
More
    Homemohaliਮੋਹਾਲੀ ’ਚ ਪਟਾਕਿਆਂ ’ਤੇ ਸਖ਼ਤ ਪਾਬੰਦੀ, ਨਾ ਮੰਨਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ...

    ਮੋਹਾਲੀ ’ਚ ਪਟਾਕਿਆਂ ’ਤੇ ਸਖ਼ਤ ਪਾਬੰਦੀ, ਨਾ ਮੰਨਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਅਲਰਟ…

    Published on

    ਮੋਹਾਲੀ: ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਜ਼ਿਲ੍ਹੇ ਵਿੱਚ ਆਉਣ ਵਾਲੇ ਤਿਉਹਾਰਾਂ—ਜਿਵੇਂ ਦੀਵਾਲੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ, ਕ੍ਰਿਸਮਸ ਅਤੇ ਨਵੇਂ ਸਾਲ—ਦੇ ਮੌਕੇ ’ਤੇ ਪਟਾਕਿਆਂ ਦੀ ਵਰਤੋਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਹਨ। ਇਹ ਹਦਾਇਤਾਂ ਜਨਤਕ ਸੁਰੱਖਿਆ ਅਤੇ ਵਾਤਾਵਰਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀਆਂ ਗਈਆਂ ਹਨ।

    ਜਿਲ੍ਹਾ ਮੈਜਿਸਟ੍ਰੇਟ ਨੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਦੇ ਵਿਗਿਆਨ, ਟੈਕਨਾਲੋਜੀ ਅਤੇ ਵਾਤਾਵਰਨ ਵਿਭਾਗ ਵੱਲੋਂ 18 ਸਤੰਬਰ ਨੂੰ ਜਾਰੀ ਕੀਤੀਆਂ ਨਿਰਦੇਸ਼ਾਂ ਦੇ ਅਧਾਰ ’ਤੇ ਹੀ ਆਤਿਸ਼ਬਾਜੀ ਹੋ ਸਕਦੀ ਹੈ। ਤਿਉਹਾਰਾਂ ਦੌਰਾਨ ਵਪਾਰੀਆਂ ਵੱਲੋਂ ਪਟਾਕਿਆਂ ਦੀ ਖਰੀਦ, ਵਿਕਰੀ ਅਤੇ ਸਟੋਰੇਜ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਲਈ ਨਿਯਮਾਂ ਦੀ ਪਾਲਣਾ ਲਾਜ਼ਮੀ ਹੈ।

    ਮਨਾਹੀ ਅਤੇ ਨਿਰਦੇਸ਼

    ਹੁਕਮਾਂ ਅਨੁਸਾਰ:

    • ਲੜੀਵਾਰ ਪਟਾਕਿਆਂ (ਸੀਰੀਜ਼ ਜਾਂ ਲਾਰੀਆਂ) ਦੇ ਨਿਰਮਾਣ, ਸਟੋਰੇਜ, ਵੰਡ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਜਾਰੀ ਰਹੇਗੀ।
    • ਸਿਰਫ਼ ਗ੍ਰੀਨ ਪਟਾਕੇ ਹੀ ਮਨਜ਼ੂਰ ਕੀਤੇ ਗਏ ਹਨ, ਜੋ ਕਿ ਬੇਰੀਅਮ ਸਾਲਟ, ਐਂਟੀਮੈਨੀ, ਲਿਥੀਅਮ, ਪਾਰਾ, ਆਰਸੈਨਿਕ, ਲੀਡ ਜਾਂ ਸਟਰੋਂਟੀਅਮ ਕ੍ਰੋਮੇਟ ਵਰਗੇ ਰਸਾਇਣਾਂ ਤੋਂ ਰਹਿਤ ਹੋਣ।
    • ਮਨਜ਼ੂਰਸ਼ੁਦਾ ਪਟਾਕੇ ਸਿਰਫ਼ ਲਾਇਸੈਂਸ ਵਾਲੇ ਵਿਕਰੇਤਾ ਹੀ ਵੇਚ ਸਕਣਗੇ।

    ਮਨਜ਼ੂਰ ਸ਼ੁਦਾ ਸਮੇਂ ਤੇ ਪਟਾਕੇ ਚਲਾਏ ਜਾ ਸਕਣਗੇ

    • ਦੀਵਾਲੀ (20 ਅਕਤੂਬਰ): ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ
    • ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ (5 ਨਵੰਬਰ): ਸਵੇਰੇ 4 ਤੋਂ 5 ਵਜੇ ਅਤੇ ਸ਼ਾਮ 9 ਤੋਂ 10 ਵਜੇ
    • ਕ੍ਰਿਸਮਸ (25-26 ਦਸੰਬਰ): ਰਾਤ 11:55 ਤੋਂ 12:30 ਵਜੇ
    • ਨਵੇਂ ਸਾਲ (31 ਦਸੰਬਰ-1 ਜਨਵਰੀ): ਰਾਤ 11:55 ਤੋਂ 12:30 ਵਜੇ

    ਸੁਰੱਖਿਆ ਅਤੇ ਨਿਗਰਾਨੀ

    ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਮਿਊਨਿਟੀ ਫਾਇਰ ਕਰੈਕਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਇਸ ਲਈ ਵਿਸ਼ੇਸ਼ ਖੇਤਰਾਂ ਦੀ ਪਹਿਲਾਂ ਤੋਂ ਪਛਾਣ ਕੀਤੀ ਜਾਵੇਗੀ।

    • ਈ-ਕਾਮਰਸ ਵੈੱਬਸਾਈਟਾਂ (ਜਿਵੇਂ ਕਿ ਫਲਿਪਕਾਰਟ, ਐਮਾਜ਼ਾਨ) ਦੁਆਰਾ ਪਟਾਕਿਆਂ ਦੀ ਆਨਲਾਈਨ ਵਿਕਰੀ ਮਨਾਹੀ ਹੈ।
    • ਪੁਲਸ ਅਤੇ ਪ੍ਰਦੂਸ਼ਣ ਵਿਭਾਗ ਨਿਰਦੇਸ਼ਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣਗੇ।
    • ਸਿਰਫ਼ ਮਨਜ਼ੂਰਸ਼ੁਦਾ ਸਮੇਂ ਤੇ ਸਥਾਨਾਂ ’ਤੇ ਹੀ ਗ੍ਰੀਨ ਪਟਾਕੇ ਚਲਾਏ ਜਾ ਸਕਣਗੇ।
    • ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨਗੇ।

    ਲਾਗੂ ਕਰਨ ਦੀ ਮਿਆਦ

    ਹੁਕਮ 1 ਅਕਤੂਬਰ 2025 ਤੋਂ 2 ਜਨਵਰੀ 2026 ਤੱਕ ਲਾਗੂ ਰਹਿਣਗੇ। ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਾਤਾਵਰਨ (ਸੁਰੱਖਿਆ) ਐਕਟ-1986 ਦੀ ਧਾਰਾ-15 ਅਧੀਨ ਤੁਰੰਤ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਭਾਰਤੀ ਨਾਗਰਿਕ ਸੁਰੱਖਿਆ ਸਹਾਇਤਾ (B.N.N.S.) ਦੀਆਂ ਸਬੰਧਤ ਧਾਰਾਵਾਂ ਦੇ ਅਧਾਰ ’ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

    ਇਹ ਸਖ਼ਤ ਹੁਕਮ ਲੋਕਾਂ ਦੀ ਸੁਰੱਖਿਆ, ਆਵਾਜ਼ ਅਤੇ ਹਵਾ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੇ ਗਏ ਹਨ, ਤਾਂ ਜੋ ਤਿਉਹਾਰਾਂ ਦੌਰਾਨ ਘਟਨਾਵਾਂ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ।

    Latest articles

    ਲਗਾਤਾਰ ਸਿਰਦਰਦ ਅਤੇ ਚੱਕਰ ਆਉਣਾ ਬ੍ਰੇਨ ਟਿਊਮਰ ਦਾ ਸੰਕੇਤ ਹੋ ਸਕਦਾ ਹੈ, PGI ਮਾਹਿਰਾਂ ਤੋਂ ਜਾਣੋ ਪਛਾਣ ਤੇ ਇਲਾਜ ਦਾ ਤਰੀਕਾ…

    ਚੰਡੀਗੜ੍ਹ: ਅੱਜ ਵਿਸ਼ਵ ਬ੍ਰੇਨ ਟਿਊਮਰ ਦਿਵਸ (World Brain Tumor Day) ਮਨਾਇਆ ਜਾ ਰਿਹਾ ਹੈ।...

    ਰਾਜੋਆਣਾ ਨੇ ਪਟਿਆਲਾ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਆਗੂਆਂ ਦੀਆਂ ਅਪੀਲਾਂ ਨੂੰ ਠੁਕਰਾਇਆ…

    ਪਟਿਆਲਾ: ਪਟਿਆਲਾ ਕੇਂਦਰੀ ਜੇਲ੍ਹ ਵਿੱਚ 27 ਸਾਲਾਂ ਤੋਂ ਕੈਦ ਬਰਤ ਰਹੇ ਬਲਵੰਤ ਸਿੰਘ ਰਾਜੋਆਣਾ...

    ਪਟਿਆਲਾ ’ਚ ਐੱਨ.ਓ.ਸੀ. ਜਾਰੀ ਨਾ ਹੋਣ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ, ਨਵਾਂ ਚਾਰਜ ਦੇਣ ਦੇ ਬਾਵਜੂਦ ਕੰਮ ਰੁਕਿਆ…

    ਪਟਿਆਲਾ ਦੇ ਵਿਕਾਸ ਲਈ ਬਣੀ ਪਟਿਆਲਾ ਡਿਵੈਲਪਮੈਂਟ ਅਥਾਰਟੀ (PDA) ਦੇ ਐੱਨ.ਓ.ਸੀ. ਜਾਰੀ ਕਰਨ ਦੇ...

    ਪਰਾਲੀ ਸਾੜਨ ਰੋਕਣ ਵਿੱਚ ਅਸਫਲ ਰਹੇ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ: 65 ਅਧਿਕਾਰੀਆਂ ਨੂੰ ਨੋਟਿਸ ਜਾਰੀ, ਸਰਕਾਰ ਨੇ ਕੀਤੀ ਚੇਤਾਵਨੀ…

    ਪੰਜਾਬ ਵਿੱਚ ਪਰਾਲੀ ਸਾੜਨ ਨੂੰ ਰੋਕਣ ਦੇ ਲਈ ਲਗਾਈ ਗਈ ਸਖ਼ਤੀ ਦੇ ਬਾਵਜੂਦ, ਅਧਿਕਾਰੀਆਂ...

    More like this

    ਲਗਾਤਾਰ ਸਿਰਦਰਦ ਅਤੇ ਚੱਕਰ ਆਉਣਾ ਬ੍ਰੇਨ ਟਿਊਮਰ ਦਾ ਸੰਕੇਤ ਹੋ ਸਕਦਾ ਹੈ, PGI ਮਾਹਿਰਾਂ ਤੋਂ ਜਾਣੋ ਪਛਾਣ ਤੇ ਇਲਾਜ ਦਾ ਤਰੀਕਾ…

    ਚੰਡੀਗੜ੍ਹ: ਅੱਜ ਵਿਸ਼ਵ ਬ੍ਰੇਨ ਟਿਊਮਰ ਦਿਵਸ (World Brain Tumor Day) ਮਨਾਇਆ ਜਾ ਰਿਹਾ ਹੈ।...

    ਰਾਜੋਆਣਾ ਨੇ ਪਟਿਆਲਾ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਆਗੂਆਂ ਦੀਆਂ ਅਪੀਲਾਂ ਨੂੰ ਠੁਕਰਾਇਆ…

    ਪਟਿਆਲਾ: ਪਟਿਆਲਾ ਕੇਂਦਰੀ ਜੇਲ੍ਹ ਵਿੱਚ 27 ਸਾਲਾਂ ਤੋਂ ਕੈਦ ਬਰਤ ਰਹੇ ਬਲਵੰਤ ਸਿੰਘ ਰਾਜੋਆਣਾ...

    ਪਟਿਆਲਾ ’ਚ ਐੱਨ.ਓ.ਸੀ. ਜਾਰੀ ਨਾ ਹੋਣ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ, ਨਵਾਂ ਚਾਰਜ ਦੇਣ ਦੇ ਬਾਵਜੂਦ ਕੰਮ ਰੁਕਿਆ…

    ਪਟਿਆਲਾ ਦੇ ਵਿਕਾਸ ਲਈ ਬਣੀ ਪਟਿਆਲਾ ਡਿਵੈਲਪਮੈਂਟ ਅਥਾਰਟੀ (PDA) ਦੇ ਐੱਨ.ਓ.ਸੀ. ਜਾਰੀ ਕਰਨ ਦੇ...