Site icon Punjab Mirror

ਭਾਰਤ ਵਿੱਚ ਕੋਰੋਨਾ ਵਾਇਰਸ ਦੀ ਵਧੀ ਰਫ਼ਤਾਰ, ਦੋ ਦਿਨਾਂ ‘ਚ 2 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਕੋਰੋਨਾ ਵਾਇਰਸ ਤੇਜ਼ੀ ਫੜਦਾ ਨਜ਼ਰ ਆ ਰਿਹਾ ਹੈ। ਪਿਛਲੇ ਦੋ ਦਿਨਾਂ ‘ਚ ਕੋਰੋਨਾ ਦੇ ਡਰਾਉਣੇ ਮਾਮਲੇ ਸਾਹਮਣੇ ਆਏ ਹਨ। 48 ਘੰਟਿਆਂ ਵਿੱਚ ਦੋ ਹਜ਼ਾਰ ਤੋਂ ਵੱਧ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 6,422 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ 5,748 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦੱਸ ਦੇਈਏ ਕਿ 13 ਸਤੰਬਰ ਨੂੰ ਕੋਵਿਡ 19 ਦੇ 4,369 ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਕੱਲ੍ਹ ਯਾਨੀ 14 ਸਤੰਬਰ ਨੂੰ 5,108 ਮਾਮਲੇ ਦਰਜ ਕੀਤੇ ਗਏ ਸਨ। ਲੰਬੇ ਸਮੇਂ ਤੋਂ ਬਾਅਦ, ਕੋਰੋਨਾ ਦੇ ਐਕਟਿਵ ਕੇਸ ਵੀ ਵਧੇ ਹਨ। 24 ਘੰਟਿਆਂ ਵਿੱਚ ਕੁੱਲ 5,748 ਮਰੀਜ਼ ਠੀਕ ਹੋਏ ਹਨ। ਐਕਟਿਵ ਕੇਸ ਹੁਣ ਵੱਧ ਕੇ 46,389 ਹੋ ਗਏ ਹਨ। ਕੱਲ੍ਹ ਤੱਕ ਦੇਸ਼ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 45,749 ਸੀ।

Exit mobile version