Site icon Punjab Mirror

IMD ਨੇ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ ,ਚੱਕਰਵਾਤੀ ਤੂਫਾਨ ਨਾਲ ਨਜਿੱਠਣ ਲਈ NDRF ਦੀਆਂ 50 ਟੀਮਾਂ ਤਾਇਨਾਤ|

Cyclone Asani

ਬੰਗਾਲ ਦੀ ਖਾੜੀ ਵਿੱਚ ਉੱਠਿਆ ਚੱਕਰਵਾਤ ‘ਅਸਾਨੀ’ ਉੱਤਰ-ਪੱਛਮ ਵੱਲ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਤੱਟ ਦੇ ਨੇੜੇ ਵਧ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਗੰਭੀਰ ਚੱਕਰਵਾਤੀ ਤੂਫਾਨ ‘ਅਸਾਨੀ’ ਬੁੱਧਵਾਰ ਤੱਕ ਕਾਕੀਨਾਡਾ ਤੇ ਵਿਸ਼ਾਖਾਪਟਨਮ ਤੱਟਾਂ ਦੇ ਨੇੜੇ ਪਹੁੰਚ ਜਾਵੇਗਾ ਤੇ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨਾਲ ਅੱਗੇ ਵਧੇਗਾ। ਇਸ ਤੋਂ ਬਾਅਦ ਇਹ ਹੌਲੀ-ਹੌਲੀ ਕਮਜ਼ੋਰ ਹੋ ਕੇ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ। 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਅਸਾਨੀ ਦੇ ਅੱਜ ਰਾਤ ਤੱਕ ਉੱਤਰ ਪੱਛਮ ਵੱਲ ਵਧਣ ਤੇ ਉੱਤਰੀ ਆਂਧਰਾ ਤੱਟ ਅਤੇ ਨਾਲ ਲੱਗਦੇ ਓਡੀਸ਼ਾ ਤੱਟ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਚੱਕਰਵਾਤੀ ਤੂਫਾਨ ਅਸਾਨੀ ਨਾਲ ਨਜਿੱਠਣ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀਆਂ ਟੀਮਾਂ ਅਲਰਟ ਮੋਡ ‘ਤੇ ਹਨ। ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਲਈ NDRF ਦੀਆਂ ਕੁੱਲ 50 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। NDRF ਦੇ ਅਧਿਕਾਰੀਆਂ ਅਨੁਸਾਰ 22 ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ, ਜਦਕਿ 28 ਟੀਮਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਸੂਬਿਆਂ ਦੇ ਅੰਦਰ ਅਲਰਟ ‘ਤੇ ਰੱਖਿਆ ਗਿਆ ਹੈ ਕਿਉਂਕਿ ਆਉਣ ਵਾਲਾ ਤੂਫਾਨ ਉੱਤਰੀ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾ ਗਿਆ ਹੈ। ਤੈਨਾਤ 22 ਟੀਮਾਂ ਵਿੱਚੋਂ 12 ਟੀਮਾਂ ਨੂੰ ਪੱਛਮੀ ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਨੌਂ ਟੀਮਾਂ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਅਤੇ ਇੱਕ ਟੀਮ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਤਾਇਨਾਤ ਕੀਤਾ ਗਿਆ ਹੈ।

ਤੂਫਾਨ ਦੇ ਮੱਦੇਨਜ਼ਰ, ਐਨਡੀਆਰਐਫ ਦੇ ਕਰਮਚਾਰੀ ਚੱਕਰਵਾਤ ਦੌਰਾਨ ਕੀ ਕਰਨ ਅਤੇ ਕੀ ਨਾ ਕਰਨ ਬਾਰੇ ਤੱਟਵਰਤੀ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ ਅਤੇ ਲੋਕਾਂ ਨੂੰ ਤੱਟਵਰਤੀ ਰੇਖਾ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ/ਸ਼ੈਲਟਰਾਂ ਵਿੱਚ ਤਬਦੀਲ ਕਰਨ ਲਈ ਵਿਸ਼ੇਸ਼ ਅਪੀਲ ਕਰ ਰਹੇ ਹਨ । ਮਛੇਰਿਆਂ ਨੂੰ ਅਗਲੇ 48 ਘੰਟਿਆਂ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਈਐਮਡੀ ਇੰਟਰਨੈੱਟ ਮੀਡੀਆ ਦੀ ਮਦਦ ਲੈ ਕੇ ਲੋਕਾਂ ਨੂੰ ਤੂਫ਼ਾਨ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾ ਰਿਹਾ ਹੈ।

Exit mobile version